ਨਵਾਂਸ਼ਹਿਰ (ਜਤਿੰਦਰ ਪਾਲ ਸਿੰਘ ਕਲੇਰ )-ਪਿੰਡ ਜਲਵਾਹਾ ਦੀ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਪਿੰਡ ਵਿੱਚ “ਤੀਆਂ ਦਾ ਤਿਉਹਾਰ ਸਾਂਝੇ ਤੌਰ ਉੱਤੇ ਬੜੇ ਪਿਆਰ ਸਤਿਕਾਰ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਗ੍ਰਾਮ ਪੰਚਾਇਤ ਵੱਲੋਂ ਕਰਵਾਏ ਸਾਂਝੀਵਾਲਤਾ ਦੇ ਪ੍ਰਤੀਕ ਤੀਆਂ ਦੇ ਤਿਉਹਾਰ ਮੌਕੇ ਸਮੂਹ ਪਿੰਡ ਵਾਸੀਆਂ ਨੂੰ ਇਕੱਠੇ ਕਰਕੇ ਸਾਂਝੇ ਤੌਰ ਉੱਤੇ ਗਿੱਧਾ ਭੰਗੜਾ ਅਤੇ ਹੱਸਣ ਖੇਡਣ ਲਈ ਬੱਚਿਆਂ ਅਤੇ ਨੌਜਵਾਨਾਂ ਦੀ ਪੇਸ਼ਕਾਰੀ ਵਾਲੇ ਪ੍ਰੋਗਰਾਮ ਪੇਸ਼ ਕੀਤੇ। ਇਸ ਮੌਕੇ ਸਾਰੇ ਭਾਈਚਾਰੇ ਦੀਆਂ ਧੀਆਂ ਭੈਣਾਂ ਅਤੇ ਬਹੁ ਬੇਟੀਆਂ ਨੇ ਰਲਕੇ ਗਿੱਧਾ ਅਤੇ ਭੰਗੜਾ ਪਾਇਆ। ਸਮੂਹ ਪਿੰਡ ਵਾਸੀਆਂ ਨੇ ਰਲਕੇ ਬੋਲੀਆਂ ਪਾਈਆਂ ਅਤੇ ਖ਼ੂਬ ਆਨੰਦ ਮਾਣਿਆ। ਇਸ ਪ੍ਰੋਗਰਾਮ ਦਾ ਸਾਰਾ ਪ੍ਰਬੰਧ ਗ੍ਰਾਮ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਵੱਲੋਂ ਰਲਕੇ ਕੀਤਾ ਗਿਆ। ਤੀਆਂ ਦਾ ਤਿਉਹਾਰ ਮਨਾਉਣ ਲਈ ਕੀਤੇ ਪ੍ਰੋਗਰਾਮ ਵਿੱਚ ਮੌਜੂਦਾ ਪੰਚਾਇਤ ਮੈਂਬਰ ਅਤੇ ਆਂਗਣਵਾੜੀ ਵਰਕਰ ਮੈਡਮ ਆਸ਼ਾ ਰਾਣੀ ਨੇ ਮੁੱਖ ਭੂਮਿਕਾ ਨਿਭਾਈ। ਮੈਡਮ ਆਸ਼ਾ ਰਾਣੀ ਨੇ ਸਾਰੇ ਬੱਚਿਆਂ ਅਤੇ ਪਿੰਡ ਦੀਆਂ ਬਹੁ ਬੇਟੀਆਂ ਨੂੰ ਗਿੱਧੇ ਭੰਗੜੇ ਦੀ ਖ਼ਾਸ ਟ੍ਰੇਨਿੰਗ ਦੇਕੇ ਇੱਕ ਹਫ਼ਤਾ ਲਗਾਤਾਰ ਤਿਆਰੀ ਕਰਵਾਈ ਗਈ। ਤੀਆਂ ਦਾ ਤਿਉਹਾਰ ਮਨਾਉਣ ਲਈ ਜਿੱਥੇ ਜਾਗੋ ਕੱਢਕੇ ਗਿੱਧਾ ਅਤੇ ਬੋਲੀਆਂ ਪਾਈਆਂ ਗਈਆਂ,ਉਥੇ ਹੀ ਪ੍ਰੋਗਰਾਮ ਵਿੱਚ ਆਏ ਸਾਰੇ ਨਗਰ ਨਿਵਾਸੀਆਂ ਲਈ ਖਾਣ ਪੀਣ ਅਤੇ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।ਇਸ ਮੌਕੇ ਪਿੰਡ ਜਲਵਾਹਾ ਦੇ ਨੌਜਵਾਨ ਆਗੂ ਸਤਨਾਮ ਸਿੰਘ ਜਲਵਾਹਾ ਨੂੰ ਗ੍ਰਾਮ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਵੱਲੋਂ ਪਿੰਡ ਦਾ ਨਾਮ ਪੰਜਾਬ ਪੱਧਰ ਉੱਤੇ ਰੌਸ਼ਨ ਕਰਨ ਲਈ ਵਿਸ਼ੇਸ਼ ਤੌਰ ਉੱਤੇ ਸਨਮਾਨਿਤ ਕੀਤਾ ਗਿਆ। ਸਤਨਾਮ ਸਿੰਘ ਜਲਵਾਹਾ ਨੇ ਸਮੂਹ ਗ੍ਰਾਮ ਪੰਚਾਇਤ ਦਾ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਰੀਬਨ ਕੱਟਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਪਿੰਡ ਜਲਵਾਹਾ ਦੇ ਸਮੂਹ ਨਗਰ ਨਿਵਾਸੀਆਂ ਵੱਲੋਂ ਸਮੁੱਚੇ ਪੰਜਾਬ ਵਾਸੀਆਂ ਨੂੰ ਸਾਂਝੇ ਤੌਰ ਉੱਤੇ ਰਲਮਿਲ ਕੇ ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਹੋਏ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਜਾਤ ਪਾਤ ਧਰਮ ਮਜ੍ਹਬ ਦੇ ਪਾੜੇ ਨੂੰ ਖ਼ਤਮ ਕਰਕੇ ਮਜ਼ਬੂਤ ਸਮਾਜ ਸਿਰਜਣ ਦਾ ਚੰਗਾ ਸੁਨੇਹਾ ਦਿੱਤਾ ਹੈ।ਇਸ ਮੌਕੇ ਸਰਪੰਚ ਦੇਸ ਰਾਜ ਮਾਨ,ਪੰਚ ਮੈਡਮ ਆਸ਼ਾ ਰਾਣੀ,ਪੰਚ ਚਾਂਦ ਰਾਣੀ,ਪੰਚ ਪਰਮਜੀਤ ਰਾਮ, ਸਾਬਕਾ ਸਰਪੰਚ ਨਿਰਮਲ ਸਿੰਘ, ਮਹਿੰਦਰਪਾਲ ਸਿੰਘ, ਨੰਬਰਦਾਰ ਮੇਜ਼ਰ ਸਿੰਘ, ਸੁਖਵਿੰਦਰ ਸਿੰਘ ਸੋਨੂੰ, ਬਿੱਲੂ ਡੀਜੇ,ਮੈਡਮ ਬਲਵੀਰ ਕੌਰ, ਕੁਲਵਿੰਦਰ ਕੌਰ ਅਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ।
The post ਖਾਸ ਖਬਰ,”ਤੀਆਂ ਦਾ ਤਿਉਹਾਰ ਸਾਂਝੇ ਤੌਰ ਉੱਤੇ ਬੜੇ ਪਿਆਰ ਸਤਿਕਾਰ ਅਤੇ ਖੁਸ਼ੀ ਨਾਲ ਮਨਾਇਆ ਗਿਆ appeared first on Welcome Punjab News.
source https://welcomepunjab.in/special-news-of-the-festival-of/