ਬਲਾਚੌਰ,(ਜਤਿੰਦਰ ਪਾਲ ਸਿੰਘ ਕਲੇਰ )- ਬਲਾਚੌਰ ਸ਼ਹਿਰ ਦੀਆਂ ਰਾਜਪੂਤ ਬਰਾਦਰੀ ਦੀਆਂ ਨਾਮਵਾਰ ਸ਼ਖ਼ਸੀਅਤਾਂ ਬੱਬੂ ਰਾਣਾ ਕੌਂਸਲਰ ਕਾਂਗਰਸ ਪਾਰਟੀ ,ਪੰਮੀ ਰਾਣਾ ਸਾਬਕਾ ਕੌਂਸਲਰ ਅਕਾਲੀ ਦਲ,ਮੰਗਤ ਰਾਣਾ ਯੂਥ ਨੇਤਾ ਕਾਂਗਰਸ ਪਾਰਟੀ ਨੇ ਰਵਾਇਤੀ ਪਾਰਟੀਆਂ ਦਾ ਖਹਿੜਾ ਛੱਡ ਆਮ ਆਦਮੀ ਪਾਰਟੀ ਦਾ ਬੀਬੀ ਸੰਤੋਸ਼ ਕਟਾਰੀਆ ਹਲਕਾ ਵਿਧਾਇਕ ਬਲਾਚੌਰ ਦੀ ਹਾਜ਼ਰੀ ਵਿੱਚ ਪੱਲਾ ਫੜਿਆ। ਇਸ ਮੌਕੇ ਬੀਬੀ ਸੰਤੋਸ਼ ਕਟਾਰੀਆ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਦਾ ਸਮੂਹਿਕ ਰੂਪ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਾ ਇਹ ਦਰਸਾਉਂਦਾ ਹੈ ਕਿ ਜਨਤਾ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਜੋ ਸਰਕਾਰ ਚੱਲ ਰਹੀ ਹੈ ਉਹਦੀਆਂ ਲੋਕ ਹਿਤੈਸ਼ੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਪੰਜਾਬ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਜ਼ਮੀਨੀ ਪੱਧਰ ਤੇ ਕੰਮ ਕਰ ਰਹੀ ਹੈ ਜਦੋਂ ਕਿ ਵਿਰੋਧੀ ਪਾਰਟੀਆਂ ਬੁਖਲਾਹਟ ਵਿੱਚ ਆ ਚੁੱਕੀਆਂ ਹਨ ਕਿ ਉਨ੍ਹਾਂ ਨੇ ਸੱਤਰ ਸਾਲਾਂ ਤੋਂ ਜੋ ਲੁੱਟ ਖਸੁੱਟ ਕੀਤੀ ਹੈ ਆਮ ਆਦਮੀ ਪਾਰਟੀ ਉਨ੍ਹਾਂ ਸਾਰਿਆਂ ਦਾ ਹਿਸਾਬ ਕਿਤਾਬ ਲਵੇਗੀ ਤੇ ਜਨਤਾ ਨੂੰ ਜ਼ਮੀਨੀ ਪੱਧਰ ਤੇ ਹਰ ਇਕ ਸਹੂਲਤ ਮੁਹੱਈਆ ਕਰਵਾਏਗੀ।ਬੀਬੀ ਸੰਤੋਸ਼ ਕਟਾਰੀਆ ਨੇ ਸ਼ਾਮਲ ਹੋਏ ਨੇਤਾਵਾਂ ਤੇ ਸੈਂਕੜੇ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਮਫਲਰ ਪਾ ਕੇ ਪਾਰਟੀ ਵਿੱਚ ਸ਼ਾਮਲ ਕਰਵਾਇਆ ਤੇ ਸਾਰਿਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ ਇਸ ਮੌਕੇ ਸ਼ਿਵਕਰਨ ਚੇਚੀ, ਚੰਦਰਮੋਹਨ ਜੇਡੀ, ਬਿੱਟਾ ਰਾਣਾ,ਸ਼ਾਲੂ ਸੋਨੀ,ਹਨੀ ਡੱਬ,ਪਰਵੀਨ ਪੁਰੀ,ਜਸਵਿੰਦਰ ਸਿਆਨ,ਰਾਮਾ ਧੀਮਾਨ,ਰਾਮਪਾਲ ਮੈਹਸ਼ੀ ਤੇ ਸਮੂਹਿਕ ਰੂਪ ਵਿੱਚ ਰਾਜਪੂਤ ਬਰਾਦਰੀ ਦੇ ਲੋਕ ਹਾਜ਼ਰ ਸਨ।
The post ਬੱਬੂ ਰਾਣਾ ਤੇ ਸਾਬਕਾ ਕੌਂਸਲਰ ਨੇਂ ਹਲਕਾ ਵਿਧਾਇਕ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ appeared first on Welcome Punjab News.
source https://welcomepunjab.in/babbu-rana-te-ex-councillor/