ਚੰਡੀਗੜ੍ਹ: ਸੁਖਨਾ ਝੀਲ ਨੇੜਿਓਂ 21 ਸਾਲਾ ਜਲੰਧਰ ਦੀ ਕੁੜੀ ਦੀ ਬੀਤੇ ਦਿਂਨੀ ਲਾਸ਼ ਬਰਾਮਦ ਹੋਈ ਸੀ। ਇਸ ਘਟਨਾ ਤੋਂ ਬਾਅਦ ਚੰਡੀਗੜ੍ਹ ਪੁਲਸ ਵੀ ਤੁਰੰਤ ਹਰਕਤ ਵਿੱਚ ਨਜ਼ਰ ਆਈ। ਹਾਲਾਂਕਿ ਉਸ ਦੌਰਾਨ ਮ੍ਰਿਤਕ ਲੜਕੀ ਬਾਰੇ ਕੁਝ ਵੀ ਸਪੱਸ਼ਟ ਨਹੀਂ ਹੋ ਸਕਿਆ ਸੀ ਕਿ ਉਸ ਦਾ ਕਤਲ ਹੋਇਆ ਹੈ ਜਾਂ ਉਸ ਨੇ ਖੁਦਕੁਸ਼ੀ ਕੀਤੀ ਹੈ ਪਰ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੁਲਸ ਦੀ ਜਾਂਚ ‘ਚ ਲੜਕੀ ਦਾ ਕਤਲ ਹੋਣ ਦੀ ਪੁਸ਼ਟੀ ਹੋ ਗਈ ਹੈ।
ਦੱਸ ਦੇਈਏ ਕਿ ਚੰਡੀਗੜ੍ਹ ਪੁਲਸ ਦੇ ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ‘ਚ ਐੱਸਐੱਚਓ ਮਨਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁੜੀ ਦਾ ਕਤਲ ਉਸ ਦੇ ਪ੍ਰੇਮੀ ਨੇ ਕੀਤਾ ਹੈ। ਜਿਸ ਦੀ ਪਛਾਣ ਜਗਰੂਪ ਸਿੰਘ ਵਾਸੀ ਹੁਸ਼ਿਆਰਪੁਰ (ਪੰਜਾਬ) ਵਜੋਂ ਹੋਈ ਹੈ।ਜਗਰੂਪ ਸਿੰਘ ਨੇ ਮ੍ਰਿਤਕ ਲੜਕੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਉਸ ਨੇ ਇਹ ਸਾਰੀ ਘਟਨਾ ਸੁਖਨਾ ਝੀਲ ਦੇ ਜੰਗਲ ਇਲਾਕੇ ਵਿੱਚ ਕੀਤੀ। ਪੁਲਸ ਨੇ ਦੱਸਿਆ ਕਿ ਜਗਰੂਪ ਇੱਕ ਦਿਨ ਪਹਿਲਾ ਹੀ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਆਇਆ ਸੀ ਅਤੇ ਇਸ ਦੌਰਾਨ ਪੰਜਾਬ ਜਲੰਧਰ ਦੇ ਨੂਰਮਹਿਲ ਦੀ ਰਹਿਣ ਵਾਲੀ ਇੱਕ ਲੜਕੀ ਵੀ ਚੰਡੀਗੜ੍ਹ ਪਹੁੰਚ ਗਈ ਸੀ। ਜਿਸ ਤੋਂ ਬਾਅਦ ਦੋਵੇਂ ਰਾਤ ਨੂੰ ਸੁਖਨਾ ਝੀਲ ਪਹੁੰਚੇ ਅਤੇ ਇੱਥੇ ਜਗਰੂਪ ਨੇ ਲੜਕੀ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਜਿਸ ਤੋਂ ਬਾਅਦ ਉਹ ਕਤਲ ਤੋਂ ਤੁਰੰਤ ਬਾਅਦ ਹੁਸ਼ਿਆਰਪੁਰ ਵਾਪਸ ਆ ਗਿਆ ਸੀ ਤਾਂ ਜੋ ਕਿਸੇ ਨੂੰ ਉਸ ‘ਤੇ ਸ਼ੱਕ ਨਾ ਹੋ ਸਕੇ।ਜਦੋਂ ਪੁਲਸ ਨੇ ਜਗਰੂਪ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਦੋਵੇਂ ਕਾਫੀ ਸਮੇਂ ਤੋਂ ਰਿਲੇਸ਼ਨਸ਼ਿਪ ‘ਚ ਸਨ ਅਤੇ ਹੁਣ ਅੰਜਲੀ ਉਸ ‘ਤੇ ਜਗਰੂਪ ਨਾਲ ਵਿਆਹ ਕਰਨ ਦਾ ਦਬਾਅ ਬਣਾ ਰਹੀ ਸੀ। ਪਰ ਜਗਰੂਪ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ, ਇਸ ਲਈ ਜਗਰੂਪ ਨੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।
The post ਜਲੰਧਰ ਦੀ ਕੁੜੀ ਦੀ ਸੁਖਨਾ ਝੀਲ ਤੋਂ ਲਾਸ਼ ਵਾਲਾ ਮਾਮਲਾ ਪੁਲਸ ਨੇਂ ਸੁਲਝਾਇਆ,ਜਾਣੋਂ ਕਿਵੇਂ ਹੋਈ ਮੋਤ appeared first on Welcome Punjab News.
source https://welcomepunjab.in/jalandhar-the-girl-of-the-sukhna-lake-2/