ਨੈਸ਼ਨਲ ਡੈਸਕ- ਬਿਹਾਰ ਤੋਂ ਪੰਜਾਬ ਦੇ ਅੰਮ੍ਰਿਤਸਰ ਆ ਰਹੀ ਬਨਮਾਂਖੀ-ਅੰਮ੍ਰਿਤਸਰ ਜਨਸੇਵਾ ਐਕਸਪ੍ਰੈਸ ਵਿੱਚ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਲਾਸ਼ ਦਾ ਪਤਾ ਉਦੋ ਲਗਾ ਜਦ ਇਸ ਟਰੇਨ ਦੇ ਟਾਇਲਟ ਤੋਂ ਬਦਬੂ ਆਉਣ ਦੀ ਸ਼ਿਕਾਇਤ ਮਿਲੀ ਸੀ। ਜਦੋਂ ਟਾਇਲਟ ਖੋਲ੍ਹਿਆ ਗਿਆ ਤਾਂ ਉਸ ਵਿੱਚ ਇੱਕ ਸੜੀ ਹੋਈ ਲਾਸ਼ ਮਿਲੀ। ਲਾਸ਼ ਦੀ ਸ਼ਨਾਖਤ ਲਈ ਅੰਮ੍ਰਿਤਸਰ ਅਤੇ ਬਨਮਾਂਖੀ ਰੂਟਾਂ ‘ਤੇ ਰੇਲਵੇ ਸਟੇਸ਼ਨਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਦੱਸਣਯੋਗ ਗੱਲ ਇਹ ਹੈ ਕਿ ਇਹ ਟਰੇਨ ਕਰੀਬ 900 ਕਿਲੋਮੀਟਰ ਦਾ ਸਫਰ ਤੈਅ ਕਰਕੇ ਬਿਹਾਰ ਦੇ ਬਨਮਾਂਖੀ ਤੋਂ ਰੋਜਾ ਸਟੇਸ਼ਨ ਪਹੁੰਚੀ ਸੀ। ਜਿਸ ਨੇ ਅੱਗੇ ਅੰਮ੍ਰਿਤਸਰ ਪਹੁੰਚਣਾ ਸੀ। ਇਸ ਰੇਲਗੱਡੀ ਦਾ ਟਾਇਲਟ ਪੂਰੇ ਸਫ਼ਰ ਦੌਰਾਨ ਖੁੱਲ੍ਹਾ ਨਹੀਂ ਸੀ ਅਤੇ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਲਗਭਗ 900 ਕਿ.ਮੀ. ਯਾਤਰਾ ਤੋਂ ਬਾਅਦ ਯਾਤਰੀਆਂ ਨੇ ਬਦਬੂ ਦੀ ਸ਼ਿਕਾਇਤ ਕੀਤੀ। ਟਾਇਲਟ ਦਾ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਉਸ ਵਿੱਚ ਇੱਕ ਸੜੀ ਹੋਈ ਲਾਸ਼ ਮਿਲੀ। ਇਹ ਦੇਖ ਕੇ ਸਾਰੇ ਹੈਰਾਨ ਰਹਿ ਗਏ ਜਿਸ ਤੋਂ ਬਾਅਦ ਟਰੇਨ ਨੂੰ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲੇ ਦੇ ਰੋਜ਼ਾ ਸਟੇਸ਼ਨ ‘ਤੇ ਰੋਕ ਦਿੱਤਾ ਗਿਆ। ਟਰੇਨ ਕਰੀਬ 5 ਘੰਟੇ ਉੱਥੇ ਖੜ੍ਹੀ ਰਹੀ।ਪੁਲਸ ਵਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
The post ਅੰਮ੍ਰਿਤਸਰ ਜਾ ਰਹੀ ਜਨਸੇਵਾ ਐਕਸਪ੍ਰੈਸ ‘ਚੋਂ ਮਿਲੀ ਨੌਜਵਾਨ ਦੀ ਗਲੀ-ਸੜੀ ਲਾਸ਼,ਲੋਕਾਂ ’ਚ ਫੈਲੀ ਦਹਿਸ਼ਤ appeared first on Welcome Punjab News.
source https://welcomepunjab.in/amritsar-going-to-public-service-a/