14 ਨਸ਼ੀਲੇ ਟੀਕਿਆਂ ਨਾਲ ਆਰੋਪੀ ਕਾਬੂ

0

ਕਪੂਰਥਲਾ (ਨਰੇਸ਼ ਪਾਸੀ)-
ਨਵਨੀਤ ਸਿੰਘ ਬੈਂਸ ਸੀਨੀਅਰ ਪੁਲਿਸ ਕਪਤਾਨ, ਦੇ ਨਿਰਦੇਸ਼ਾ ਤੇ ਨਸ਼ੇ ਦੀ ਰੋਕਥਾਮ ਸਬੰਧੀ ਛੇੜੀ ਮਹਿੰਮ ਤਹਿਤ ਹਰਵਿੰਦਰ ਸਿੰਘ ਪੀ.ਪੀ.ਐਸ, ਪੁਲਿਸ ਕਪਤਾਨ ਇਨਵੈਸਟੀਗੇਸ਼ਨ ਕਪੂਰਥਲਾ , ਡੀ.ਐਸ.ਪੀ ਸਬ ਡਵੀਜਨ ਕਪੁਰਥਲਾ ਮਨਿੰਦਰਪਾਲ ਸਿੰਘ ਪੀ.ਪੀ.ਐਸ. ਦੀਆਂ ਹਦਾਇਤਾਂ ਤੇ ਇੰਸਪੈਕਟਰ ਸੁਰਜੀਤ ਸਿੰਘ ਮੁੱਖ ਅਫਸਰ ਸਿਟੀ ਕਪੂਰਥਲਾ ਦੀ ਨਿਗਰਾਨੀ ਹੇਠ ਐਸ.ਆਈ. ਕਿਰਪਾਲ ਸਿੰਘ ਸਮੇਤ ਪੁਲਿਸ ਪਾਰਟੀ ਨੇ ਮੋੜ ਸ਼ਮਸ਼ਾਨ ਘਾਟ ਕਪੁਰਥਲਾ ਵਿਖੇ ਨਾਕਾ ਲਗਾਇਆ ਸੀ ਕਿ ਸਾਹਮਣੇ ਤੋਂ ਇੱਕ ਮੋਨਾ ਨੌਜੁਵਾਨ ਪੈਦਲ ਆਉਂਦਾ ਦਿਖਾਈ ਦਿੱਤਾ ਜਦ ਸਾਹਮਣੇ ਅਚਾਨਕ ਪੁਲਿਸ ਆਈ ਤਾ ਪੁਲਿਸ ਨੂੰ ਦੇਖ ਕੇ ਇੱਕ ਦਮ ਘਬਰਾ ਕੇ ਪਿੱਛੇ ਲਕਸ਼ਮੀ ਨਗਰ ਵਾਲੀ ਸੜਕ ਨੂੰ ਮੁੜ ਕੇ ਕਾਹਲੀ ਕਾਹਲੀ ਤੁਰਨ ਲੱਗ ਪਿਆ ਜਦੋਂ ਪੁਲਿਸ ਪਾਰਟੀ ਨੂੰ ਪਿੱਛੇ ਆਉਂਦਾ ਦੇਖਿਆ ਤਾਂ ਤੁਰੇ ਜਾਂਦੇ ਨੇ ਆਪਣੀ ਸਲੈਕਸ ਦੀ ਸੱਜੀ ਜੇਬ ਵਿੱਚ ਕੋਈ ਵਜਨਦਾਰ ਵਸਤੂ ਜੋ ਮੋਮੀ ਲਿਫਾਫਾ ਵਿੱਚ ਸੀ ਸੜਕ ਦੇ ਕਿਨਾਰੇ ਭੰਗ ਦੇ ਬੂਟਿਆਂ ਵਿੱਚ ਸੁੱਟ ਦਿਤਾ ਜਿਸ ਨੂੰ ਸ਼ੱਕ ਦੀ ਬਿਨਾ ਤੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕੀਤਾ ਅਤੇ ਨਾਮ ਪਤਾ ਪੁੱਛਿਆ ਜਿਸ ਨੇ ਮੇਰੇ ਪੁੱਛਣ ਤੋਂ ਆਪਣਾ ਨਾਮ ਵਿਸ਼ਾਲ ਪੁੱਤਰ ਲਵ ਅਮਰੀਕ ਸਿੰਘ ਵਾਸੀ ਲਕਸ਼ਮੀ ਨਗਰ ਕਪੂਰਥਲਾ ਦੱਸਿਆ ਜਿਸ ਵੱਲੋਂ ਸੁੱਟੇ ਮੋਮੀ ਲਿਫਾਫੇ ਨੂੰ ਚੈੱਕ ਕੀਤਾ ਤਾ ਉਸ ਵਿੱਚੋਂ 14 ਨਸ਼ੀਲੇ ਟੀਕੇ ਹੋਏ ਜਿਸਤੇ ਉਸਦੇ ਖਿਲਾਫ ਮੁਕਦਮਾ ਨੰਬਰ 172 ਮਿਤੀ 31.07.2022 ਅਧੀਨ ਧਾਰਾ 22B NDPS Act ਥਾਣਾ ਸਿਟੀ ਕਪੂਰਥਲਾ ਵਿਖੇ ਦਰਜ ਰਜਿਸਟਰ ਕਰ ਲਿਆ ਗਿਆ ਹੈ।ਦੋਸ਼ੀ ਨੂੰ ਗ੍ਰਿਫਤਾਰ ਕਰਕੇ ਹੋਰ ਪੁੱਛ ਗਿੱਛ ਕੀਤੀ ਜਾ ਰਹੀ ਹੈ। ਦੌਰਾਨੇ ਪੁੱਛ ਗਿੱਛ ਨਸ਼ਾ ਤਸਕਰੀ ਸਬੰਧੀ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ|

The post 14 ਨਸ਼ੀਲੇ ਟੀਕਿਆਂ ਨਾਲ ਆਰੋਪੀ ਕਾਬੂ appeared first on Welcome Punjab News.



source https://welcomepunjab.in/accused-arrested-with-14-drug-injections/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top