ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਵਿਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ : ਢੋਸੀਵਾਲ

0

ਸ੍ਰੀ ਮੁਕਤਸਰ ਸਾਹਿਬ (ਮਿਤਲ), 30 ਮਾਰਚ : ਪੰਜਾਬ ਗੌਰਮਿੰਟ ਪੈਨਸ਼ਨਰਜ਼ ਦੀ ਜ਼ਿਲਾ ਇਕਾਈ ਵੱਲੋਂ ਪਿਛਲੇ ਦਿਨੀ ਕੀਤੀ ਵਿਸ਼ੇਸ਼ ਚੋਣ ਮੀਟਿੰਗ ਦੌਰਾਨ ਉਘੇ ਟਰੇਡ ਯੂਨੀਅਨ ਆਗੂ ਕਰਮਜੀਤ ਸ਼ਰਮਾ ਨੂੰ ਸਰਵਸੰਮਤੀ ਨਾਲ ਜ਼ਿਲਾ ਪ੍ਰਧਾਨ ਚੁਣਿਆ ਗਿਆ ਸੀ। ਮੌਜੂਦ ਮੈਂਬਰਾਂ ਵੱਲੋਂ ਹੱਥ ਖੜੇ ਕਰਕੇ ਸ਼੍ਰੀ ਸ਼ਰਮਾ ਨੂੰ ਬਾਕੀ ਰਹਿੰਦੇ ਅਹੁਦੇਦਾਰ ਨਿਯੁਕਤ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ। ਸਥਾਨਕ ਕੋਟਕਪੂਰਾ ਰੋਡ ਸਥਿਤ ਪੈਨਸ਼ਨਰਜ਼ ਭਵਨ ਵਿਖੇ ਆਪਣੇ ਇੰਨ੍ਹਾਂ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪ੍ਰਧਾਨ ਸ਼ਰਮਾ ਨੇ ਪਿਛਲੇ ਗਿਆਰਾਂ ਸਾਲ ਤੋਂ ਐਸੋਸੀਏਸ਼ਨ ਦੇ ਜ਼ਿਲਾ ਪ੍ਰੈਸ ਸਕੱਤਰ ਵਜੋਂ ਕੰਮ ਕਰਦੇ ਆ ਰਹੇ ਸੀਨੀਅਰ ਪੈਨਸ਼ਨਰ ਆਗੂ ਜਗਦੀਸ਼ ਰਾਏ ਢੋਸੀਵਾਲ ਨੂੰ ਮੁੜ ਤੋਂ ਦੋ ਸਾਲ ਲਈ ਐਸੋਸੀਏਸ਼ਨ ਦਾ ਪ੍ਰੈਸ ਸਕੱਤਰ ਨਿਯੁਕਤ ਕੀਤਾ ਹੈ। ਇਸੇ ਤਰ੍ਹਾਂ ਸੇਵਾ ਮੁਕਤ ਮੁੱਖ ਅਧਿਆਪਕ ਬਲਵੰਤ ਸਿੰਘ ਅਟਵਾਲ ਨੂੰ ਜ਼ਿਲਾ ਜਨਰਲ ਸਕੱਤਰ, ਬੋਹੜ ਸਿੰਘ ਥਾਂਦੇਵਾਲਾ ਨੂੰ ਵਿੱਤ ਸਕੱਤਰ ਅਤੇ ਕੁਲਦੀਪ ਸਿੰਘ ਬਰਾੜ ਨੂੰ ਦਫ਼ਤਰ ਸਕੱਤਰ ਨਿਯੁਕਤ ਕੀਤਾ ਹੈ। ਇਸ ਮੌਕੇ ਮੌਜੂਦ ਸਬ ਮੈਂਬਰਾਂ ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਹਾਰ ਪਹਿਣਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਵਧਾਈ ਦਿੱਤੀ। ਨਵ ਨਿਯੁਕਤ ਅਹੁਦੇਦਾਰਾਂ ਨੇ ਇਸ ਸਮੇਂ ਆਪਣੇ ਜਿੰਮੇ ਲਗਾਈ ਗਈ ਡਿਊਟੀ ਨੂੰ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਕਰਨ ਦਾ ਵਿਸ਼ਵਾਸ਼ ਦੁਆਉਂਦੇ ਹੋਏ ਜ਼ਿਲਾ ਪ੍ਰਧਾਨ ਵੱਲੋਂ ਆਪਣੇ ਪ੍ਰਤੀ ਪ੍ਰਗਟਾਏ ਗਏ ਵਿਸ਼ਵਾਸ਼ ਅਤੇ ਪਿਆਰ ਲਈ ਧੰਨਵਾਦ ਕੀਤਾ। ਜਾਣਕਾਰੀ ਦਿੰਦੇ ਹੋਏ ਪ੍ਰੈਸ ਸਕੱਤਰ ਢੋਸੀਵਾਲ ਨੇ ਦੱਸਿਆ ਹੈ ਕਿ ਜ਼ਿਲਾ ਪ੍ਰਧਾਨ ਵੱਲੋਂ ਜਲਦ ਹੀ ਬਾਕੀ ਰਹਿੰਦੇ ਅਹੁਦੇਦਾਰ ਵੀ ਨਿਯੁਕਤ ਕੀਤੇ ਜਾਣਗੇ। ਅੱਜ ਦੀ ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਚੇਅਰਮੈਨ ਬਲਦੇਵ ਸਿੰਘ ਬੇਦੀ, ਵਾਈਸ ਚੇਅਰਮੈਨ ਹਰਦੇਵ ਸਿੰਘ, ਚੌ. ਅਮੀ ਚੰਦ, ਗਿਆਨੀ ਹਰਮੰਦਰ ਸਿੰਘ, ਚੌ. ਬਲਵੀਰ ਸਿੰਘ ਅਤੇ ਅਮਰਜੀਤ ਦਾਬੜਾ ਆਦਿ ਮੌਜੂਦ ਸਨ।

The post ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਵਿਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ : ਢੋਸੀਵਾਲ appeared first on Welcome Punjab News.



source https://welcomepunjab.in/government-pensioners-association-vs/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top