ਪੰਜਾਬ ਡੈਸਕ : ਮਹਾਨਗਰ ’ਚ ਮੁੜ ਤੋਂ ਅਵਾਰਾ ਕੁੱਤਿਆਂ ਦੀ ਦਹਿਸ਼ਤ ਦੇਖਣ ਨੂੰ ਮਿਲੀ ਜਦੋ ਕੁੱਤਿਆ ਦੇ ਇੱਕ ਝੁੰਡ ਨੇ ਬੱਚੇ ਨੂੰ ਆਪਣਾ ਨਿਸ਼ਾਨਾ ਬਣਾਇਆ। ਮਿਲੀ ਜਾਣਕਾਰੀ ਮੁਤਾਬਿਕ ਇਹ ਮਾਮਲਾ ਲੁਧਿਆਣਾ ਦੇ ਸਰਾਭਾ ਨਗਰ ’ਚ ਨਿਉ ਸੁੰਦਰ ਨਗਰ ਦਾ ਹੈ ਜਿੱਥੇ ਕੁੱਤਿਆਂ ਦੇ ਝੁੰਡ ਨੇ ਬੱਚੇ ਉੱਤੇ ਹਮਲਾ ਕਰ ਦਿੱਤਾ ਜਿਸ ਕਾਰਨ ਬੱਚਾ ਬੂਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਤੁਰੰਤ ਹੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਮਾਮਲੇ ਸਬੰਧੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਬੱਚਾ ਆ ਰਿਹਾ ਹੈ ਕਿ ਉਸ ਉੱਤੇ ਕੁਝ ਕੁੱਤਿਆਂ ਨੇ ਹਮਲਾ ਕਰ ਦਿੱਤਾ। ਬੱਚਾ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਬੱਚਾ ਭੱਜਦਾ ਭੱਜਦਾ ਡਿੱਗ ਪੈਂਦਾ ਹੈ ਜਿਸ ਤੋਂ ਬਾਅਦ ਕੁੱਤੇ ਉਸ ਨੂੰ ਵੱਢਣ ਲੱਗਦੇ ਹਨ ਜਿਸ ਤੋਂ ਬਾਅਦ ਬੱਚੇ ਨੂੰ ਬਚਾਉਣ ਦੇ ਲਈ ਇੱਕ ਵਿਅਕਤੀ ਆਉਂਦਾ ਹੈ ਅਤੇ ਕੁੱਤੇ ਬੱਚੇ ਨੂੰ ਛੱਡ ਭੱਜ ਜਾਂਦੇ ਹਨ। ਇਸ ਮਾਮਲੇ ਤੋਂ ਬਾਅਦ ਇਲਾਕੇ ’ਚ ਕੁੱਤਿਆਂ ਨੂੰ ਲੈ ਕੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
The post ਅਵਾਰਾ ਕੁੱਤਿਆਂ ਦੇ ਝੁੰਡ ਨੇਂ ਨੋਚਿਆ ਬੱਚਾ,ਇਲਾਕੇ ’ਚ ਡਰ ਦਾ ਮਾਹੌਲ appeared first on Welcome Punjab News.
source https://welcomepunjab.in/a-pack-of-stray-dogs/