ਜਲੰਧਰ(ਵਿੱਕੀ ਸੂਰੀ) : ਮਹਾਨਗਰ ‘ਚ ਵਧ ਰਹੀਆਂ ਅਪਰਾਧਿਕ ਘਟਨਾਵਾਂ ‘ਤੇ ਨਕੇਲ ਕੱਸਣ ਲਈ ਪੁਲਸ ਨੇ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਅੱਜ ਸਵੇਰੇ ਹੀ ਪੁਲਸ ਨੇ ਸੈਸ਼ਨ ਕੋਰਟ ਦੇ ਬਾਹਰ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਸ਼ੁਰੂ ਕੀਤੀ। ਦਸੱਣਯੋਗ ਹੈ ਕਿ ਅਦਾਲਤ ਦੇ ਬਾਹਰ ਪੁਲਸ ਵੱਲੋਂ ਬਿਨਾਂ ਕਾਗਜ਼ ਅਤੇ ਬਿਨਾਂ ਨੰਬਰ ਪਲੇਟ ਵਾਹਨਾਂ ਦੀ ਚੈਕਿੰਗ ਕੀਤੀ ਅਤੇ ਅਧੂਰੇ ਕਾਗਜ ਵਾਹਨਾਂ ਦੇ ਚਲਾਣ ਵੀ ਕੱਟੇ। ਇਸ ਦੇ ਨਾਲ ਹੀ ਪੁਲਸ ਵੱਲੋਂ ਗੁਰੂ ਨਾਨਕ ਮਿਸ਼ਨ ਚੌਕ, ਸਕਾਈਲਾਰਕ ਚੌਕ ’ਤੇ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਨੂੰ ਰੋਕ ਕੇ ਵਾਹਨਾਂ ਦੇ ਕਾਗਜ਼ਾਤ ਵੀ ਚੈਕ ਕੀਤੇ ਜਾ ਰਹੇ ਹਨ।
The post ਜਲੰਧਰ ’ਚ ਪੁਲਸ ਵਲੋਂ ਵੱਖ-ਵੱਖ ਜਗ੍ਹਾ ਲਗਾਇਆ ਗਿਆ ਨਾਕਾ, ਕੱਟੇ ਚਲਾਨ appeared first on Welcome Punjab News.
source https://welcomepunjab.in/separated-from-the-police-in-jalandhar/