ਮਰਿਆ ਸਾਂਡ ਬਣਿਆ ਅਖੌਤੀ ਲੀਡਰ ਦੀ ਕਮਾਈ ਦਾ ਸਾਧਨ

0

ਜਲੰਧਰ(ਵਿੱਕੀ ਸੂਰੀ)- ਮਹਾਨਗਰ ਦੇ ਵਾਰਡ ਨੰਬਰ 43 ਉਜਾਲਾ ਨਗਰ ’ਚ ਇੱਕ ਲਵਾਰਿਸ ਸਾਂਡ ਮਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਸਾਂਡ ਕਿਸ ਤਰਾਂ ਮਰਿਆ ਹੈ ਇਸਦਾ ਪਤਾ ਨਹੀਂ ਲਗ ਸਕਿਆ ਹੈ ਇਸਦੇ ਨਾਲ ਇਲਾਕੇ ’ਚ ਹੜਕੰਪ ਮੱਚ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਦ ਇਹ ਜਾਣਕਾਰੀ ਇੱਕ ਅਖੌਤੀ ਲੀਡਰ ਨੂੰ ਮਿਲੀ ਤਾਂ ਉੱਸ ਵਲੋਂ ਇਲਾਕਾ ਵਾਸੀਆਂ ਨੂੰ ਇਸ ਸਾਂਡ ਨੂੰ ਚੁਕਵਾਉਣ ਦਾ ਕਹਿ ਕੇ ਪੈਸੇ ਇਕੱਠੇ ਕਿੱਤੇ ਗਏ ਪਰ ਇਸ ਨੂੰ ਚੁਕਵਾਇਆ ਨਾ ਗਿਆ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਅਖੌਤੀ ਲੀਡਰ(ਵੱਡਾ ਮੂੰਹ ) ਵਲੋਂ ਜਦ ਵੀ ਕਿੱਥੇ ਕੋਈ ਕੰਮ ਚੱਲਦਾ ਹੋਵੇ ਉੱਥੇ ਪਹੁੰਚ ਕੇ ਫੋਟੋਆਂ ਖਿਚਵਾ ਕੇ ਫੇਸਬੁੱਕ ਤੇ ਪਾ ਦਿੱਤੀਆਂ ਜਾਂਦੀਆਂ ਹਨ ਕਿ ਇਹ ਕੰਮ ਉਸ ਨੇ ਕਰਵਾਇਆ ਹੈ।

ਜੇਕਰ ਪੈਸੇ ਇੱਕਠੇ ਕਰਨ ਦੀ ਗੱਲ ਕਰੀਏ ਤਾ ਇਹ ਕੰਮ ਪਹਿਲੀ ਵਾਰ ਨੀ ਹੋਇਆ ਪਹਿਲਾਂ ਵੀ ਕਈ ਵਾਰ ਇਸ ਲੀਡਰ ਵਲੋਂ ਪੈਸੇ ਇਕੱਠੇ ਕੀਤੇ ਗਏ ਪਰ ਕੰਮ ਨੀ ਕਰਵਾਇਆ ਗਿਆ। ਦੱਸਣਯੋਗ ਹੈ ਕਿ ਇਸ ਮਰੇ ਹੋਏ ਸਾਂਡ ਦੇ ਕਾਰਨ ਉਸ ਜਗ੍ਹਾ ਦੇ ਲਾਗੇ ਤੋਂ ਲੰਗਣਾ ਵੀ ਮੁਸ਼ਕਲ ਹੋ ਰਿਹਾ ਸੀ ਅਤੇ ਆਲੇ -ਦੁਆਲੇ ਰਹਿਣ ਵਾਲੇ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾਂ ਕਰਨਾ ਪੈ ਰਿਹਾ ਸੀ। ਡਰ ਦੇ ਮਾਰੇ ਲੋਕ ਦੱਬੀ ਜੁਬਾਨ ’ਚ ਇਸ ਲੀਡਰ ਦੀ ਨਿਖੇਦੀ ਕਰ ਰਹੇ ਹਨ। ਜਦ ਇਸ ਮਰੇ ਹੋਏ ਸਾਂਡ ਦੀ ਜਾਣਕਾਰੀ ਐਡਵੋਕੇਟ ਸੰਦੀਪ ਵਰਮਾ ਨੂੰ ਮਿਲੀ ਤਾਂ ਉਹ ਤੁਰੰਤ ਉਸ ਜਗ੍ਹਾ ਪਹੁੰਚੇ ਅਤੇ ਨਗਰ ਨਿਗਮ ਦੀ ਟੀਮ ਨੂੰ ਬੁਲਾਇਆ ਗਿਆ ਅਤੇ ਇਸ ਦੋਰਾਨ ਕੌਂਸਲਰ ਬਬੀਤਾ ਵਰਮਾ ਅਤੇ ਉਨ੍ਹਾਂ ਦੇ ਪਤੀ ਐਡਵੋਕੇਟ ਸੰਦੀਪ ਵਰਮਾ ਵਲੋਂ ਮਰੇ ਹੋਏ ਲਾਵਾਰਿਸ ਸਾਂਡ ਨੂੰ ਚੁਕਵਾਇਆ ਗਿਆ। ਇਸ ਮੌਕੇ ਲੋਕਾਂ ਵਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ।

The post ਮਰਿਆ ਸਾਂਡ ਬਣਿਆ ਅਖੌਤੀ ਲੀਡਰ ਦੀ ਕਮਾਈ ਦਾ ਸਾਧਨ appeared first on Welcome Punjab News.



source https://welcomepunjab.in/dead-sand-became-so-called-leader/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top