ਜਲੰਧਰ (ਵਿੱਕੀ ਸੂਰੀ): ਜਲੰਧਰ ਦੇਹਾਤੀ ਦੇ ਗੋਰਾਇਆ ਸ਼ਹਿਰ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿੱਚ ਡਿਊਟੀ ‘ਤੇ ਮੌਜੂਦ ਏ.ਐਸ.ਆਈ ਅਤੇ ਕਾਂਸਟੇਬਲ ਦੀ ਠੇਕੇਦਾਰ ਅਤੇ ਉਸ ਦੇ ਸਾਥੀਆਂ ਵੱਲੋਂ ਕੁੱਟਮਾਰ ਕੀਤੀ ਗਈ। ਇੰਨਾ ਹੀ ਨਹੀਂ ਉਸ ਨੂੰ ਬੰਧਕ ਵੀ ਬਣਾ ਲਿਆ। ਸਾਹਮਣੇ ਆਈ ਵੀਡੀਓ ਵਿੱਚ ਠੇਕੇਦਾਰ ਵੀ ਏਐਸਆਈ ਅਤੇ ਕਾਂਸਟੇਬਲ ਨਾਲ ਬਦਸਲੂਕੀ ਕਰਦਾ ਨਜ਼ਰ ਆ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵੀਡੀਓ ਦੀਵਾਲੀ ਦੀ ਰਾਤ ਕਰੀਬ ਸਾਢੇ 11 ਵਜੇ ਦੀ ਹੈ। ਉਕਤ ਡਿਊਟੀ ‘ਤੇ ਤਾਇਨਾਤ ਪੁਲਸ ਅਧਿਕਾਰੀ ਜਦੋਂ ਸ਼ਹਿਰ ਦਾ ਚੱਕਰ ਲਗਾ ਰਹੇ ਸਨ ਤਾਂ ਠੇਕੇ ਦੇ ਸਾਹਮਣੇ ਭੀੜ ਨੂੰ ਦੇਖ ਕੇ ਉਨ੍ਹਾਂ ਨੂੰ ਰੋਕਣ ਲਈ ਕਿਹਾ। ਜਿਸ ਤੋਂ ਬਾਅਦ ਸ਼ਰਾਬ ਦੇ ਠੇਕੇਦਾਰਾਂ ਨੇ ਪੁਲਿਸ ਮੁਲਾਜ਼ਮਾਂ ਨਾਲ ਬਦਸਲੂਕੀ ਕੀਤੀ ਅਤੇ ਬੰਧਕ ਬਣਾ ਲਿਆ।
The post ਸ਼ਰਾਬ ਦਾ ਠੇਕਾ ਬੰਦ ਕਰਵਾਉਣ ਆਏ ASI ਅਤੇ ਕਾਂਸਟੇਬਲ ਨੂੰ ਠੇਕੇਦਾਰਾਂ ਨੇ ਬਣਾਇਆ ਬੰਧਕ appeared first on Welcome Punjab News.
source https://welcomepunjab.in/liquor-contract-closure-come/