ਚੰਡੀਗੜ੍ਹ ਦੇ ਵੀ. ਆਈ. ਪੀ. ਸੈਕਟਰ ’ਚ ਚੱਲ ਰਿਹਾ ਸੀ ਦੇਹ ਵਪਾਰ ਦਾ ਅੱਡਾ, ਗਾਹਕ ਬਣ ਕੇ ਗਈ ਪੁਲਸ ਦੇ ਉੱਡੇ ਹੋਸ਼

0

ਚੰਡੀਗੜ੍ਹ (ਬਿਊਰੋ) : ਵੀ. ਆਈ. ਪੀ. ਸੈਕਟਰ-8 ਵਿਚ ਦੋ ਸਪਾ ਸੈਟਰਾਂ ਦੀ ਆੜ ਵਿਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ। ਜ਼ਿਲ੍ਹਾ ਕ੍ਰਾਈਮ ਸੈੱਲ ਨੇ ਸੈਕਟਰ-8 ਸਥਿਤ ਗੋਲਡਨ ਲੀਫ ਸਪਾ ਅਤੇ ਪਿਰਾਮਿਡ ਸਪਾ ਸੈਂਟਰ ’ਤੇ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਜ਼ਿਲ੍ਹਾ ਕ੍ਰਾਈਮ ਸੈੱਲ ਦੀ ਟੀਮ ਨੇ 18 ਕੁੜੀਆਂ ਨੂੰ ਛੁਡਵਾਇਆ, ਜਿਨ੍ਹਾਂ ਤੋਂ ਜ਼ਬਰਦਸਤੀ ਦੇਹ ਵਪਾਰ ਦਾ ਧੰਦਾ ਕਰਵਾਇਆ ਜਾ ਰਿਹਾ ਸੀ। ਜ਼ਿਆਦਾਤਰ ਕੁੜੀਆਂ ਹਿਮਾਚਲ, ਪੰਜਾਬ ਅਤੇ ਦਿੱਲੀ ਦੀਆਂ ਸਨ। ਜ਼ਿਲ੍ਹਾ ਕ੍ਰਾਈਮ ਸੈੱਲ ਦੀ ਟੀਮ ਨੇ ਮੁਲਜ਼ਮਾਂ ਦੀ ਪਛਾਣ ਪਿਰਾਮਿਡ ਸਪਾ ਦੇ ਮਾਲਕ ਗੁਰਮੀਤ ਵਾਸੀ ਸੈਕਟਰ-45, ਦਿ ਗੋਲਡਨ ਲੀਫ ਸਪਾ ਦੇ ਮੈਨੇਜਰ ਅਤੀਕ ਅਹਿਮਦ ਵਾਸੀ ਸੂਰਜਪੁਰ ਪਿਜੌਰ ਅਤੇ ਵਿਕਾਸ ਸੈਕਟਰ-12 ਤੇ ਵਿਨੋਦ ਉਰਫ਼ ਵਿੱਕੀ ਸੈਕਟਰ-26 ਪੰਚਕੂਲਾ ਵਜੋਂ ਕੀਤੀ। ਜ਼ਿਲ੍ਹਾ ਕ੍ਰਾਈਮ ਸੈੱਲ ਦੀ ਟੀਮ ਨੇ ਗ੍ਰਿਫ਼ਤਾਰ ਕੀਤੇ ਚਾਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਚਾਰੇ ਮੁਲਜ਼ਮਾਂ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ।

ਜ਼ਿਲਾ ਕ੍ਰਾਈਮ ਸੈੱਲ ਦੇ ਡੀ. ਐੱਸ. ਪੀ. ਦੀ ਅਗਵਾਈ ਹੇਠ ਅਤੇ ਪਟਿਆਲ ਪੁਲਸ ਟੀਮ ਸਮੇਤ ਜੀ-20 ਮੀਟਿੰਗ ਸਬੰਧੀ ਸੈਕਟਰ-8 ਸਿੰਧੀ ਸਵੀਟਸ ਨੇੜੇ ਗਸ਼ਤ ਕਰ ਰਹੇ ਸਨ ਕਿ ਮੁਖਬਰ ਨੇ ਸੂਚਨਾ ਦਿੱਤੀ ਕਿ ਸੈਕਟਰ-8 ਸਥਿਤ ਗੋਲਡਨ ਲੀਫ ਸਪਾ ਅਤੇ ਪਿਰਾਮਿਡ ਸਪਾ ਵਿਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਨੇ ਪੁਲਸ ਟੀਮ ਦਾ ਗਠਨ ਕਰ ਕੇ ਸਭ ਤੋਂ ਪਹਿਲਾਂ ਸੈਕਟਰ-8 ਸਥਿਤ ਗੋਲਡਨ ਲੀਫ ਸਪਾ ਸੈਂਟਰ ਵਿਚ ਫਰਜ਼ੀ ਗਾਹਕ ਭੇਜਿਆ । ਗਾਹਕ ਨੇ ਐੱਸ. ਪੀ. ਸੈਂਟਰ ਜਾ ਕੇ ਮੈਨੇਜਰ ਗੁਰਮੀਤ ਅਤੇ ਅਤੀਕ ਅਹਿਮਦ ਨਾਲ ਗੱਲ ਕੀਤੀ। ਡੀ. ਐੱਸ. ਪੀ. ਨੇ ਪੁਲਸ ਟੀਮ ਨਾਲ ਉਸ ਵੇਲੇ ਛਾਪਾ ਮਾਰਿਆ, ਜਦੋਂ ਦੋਵਾਂ ਨੇ ਕੁੜੀਆਂ ਦਿਖਾ ਕੇ ਫਰਜ਼ੀ ਗਾਹਕਾਂ ਤੋਂ ਪੈਸੇ ਲਏ। ਪੁਲਸ ਨੇ ਸਪਾ ਸੈਂਟਰ ਦੇ ਅੰਦਰੋਂ 9 ਕੁੜੀਆਂ ਨੂੰ ਛੁਡਵਾਇਆ।

ਜ਼ਿਲ੍ਹਾ ਕ੍ਰਾਈਮ ਸੈੱਲ ਦੀ ਟੀਮ ਨੇ ਸੈਕਟਰ-45 ਤੇ ਸੂਰਜਪੁਰ ਅਤੀਕ ਅਹਿਮਦ ਵਾਸੀ ਪਿਜੌਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਬਾਅਦ ਪਟਿਆਲ ਨੇ ਪੁਲਸ ਟੀਮ ਨਾਲ ਜਾਅਲੀ ਗਾਹਕ ਭੇਜ ਕੇ ਪਿਰਾਮਿਡ ਸਪਾ ਸੈਂਟਰ ’ਤੇ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਪੁਲਸ ਨੇ ਸਪਾ ਸੈਂਟਰ ਦੇ ਅੰਦਰੋਂ 9 ਕੁੜੀਆਂ ਨੂੰ ਛੁਡਵਾਇਆ ਅਤੇ ਸੈਂਟਰ ਦੇ ਮਾਲਕ ਪੰਚਕੂਲਾ ਦੇ ਸੈਕਟਰ-12 ਦੇ ਵਿਨੋਦ ਉਰਫ ਵਿੱਕੀ ਤੇ ਸੈਕਟਰ-26 ਦੇ ਵਸਨੀਕ ਵਿਕਾਸ ਨੂੰ ਗ੍ਰਿਫ਼ਤਾਰ ਕਰ ਲਿਆ। ਜ਼ਿਲ੍ਹਾ ਕ੍ਰਾਈਮ ਸੈੱਲ ਨੇ ਉਪਰੋਕਤ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

The post ਚੰਡੀਗੜ੍ਹ ਦੇ ਵੀ. ਆਈ. ਪੀ. ਸੈਕਟਰ ’ਚ ਚੱਲ ਰਿਹਾ ਸੀ ਦੇਹ ਵਪਾਰ ਦਾ ਅੱਡਾ, ਗਾਹਕ ਬਣ ਕੇ ਗਈ ਪੁਲਸ ਦੇ ਉੱਡੇ ਹੋਸ਼ appeared first on Welcome Punjab News.



source https://welcomepunjab.in/chandigarh-vip-sector/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top