ਡੀ ਏ ਵੀ ਕਾਲਜ ਫ਼ਿਰੋਜ਼ਪੁਰ ਦੇ ਅਧਿਆਪਕਾਂ ਨੇ ਕੀਤਾ ਰੋਸ ਪ੍ਰਦਰਸ਼ਨ

0

ਫਿਰੋਜ਼ਪੁਰ ( ਜਤਿੰਦਰ ਪਿੰਕਲ ): ਡੀ ਏ ਵੀ ਕਾਲਜ ਮੈਨੇਜਿੰਗ ਕਮੇਟੀ ਨਵੀਂ ਦਿੱਲੀ ਦੇ ਖਿਲਾਫ ਪੰਜਾਬ ਭਰ ਦੇ ਡੀ ਏ ਵੀ ਕਾਲਜਾਂ ਵਿਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਹੜਾ ਕਿ ਅੱਜ ਚੌਥੇ ਦਿਨ ਵਿਚ ਚਲਾ ਗਿਆ ਹੈ। ਡਾ. ਅੰਮ੍ਰਿਤਪਾਲ ਕੌਰ (ਕਨਵੀਨਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਵਿਮੈਨ ਸੈੱਲ) ਅਤੇ ਕਾਲਜ ਯੂਨਿਟ ਦੇ ਪ੍ਰਧਾਨ ਡਾ. ਅਨੁਪਮਾ ਬਾਂਸਲ ਨੇ ਕਿਹਾ ਕਿ ਪਿਛਲੇ 6 ਮਹੀਨਿਆਂ ਤੋਂ ਲੈ ਕੇ 10 ਮਹੀਨਿਆਂ ਤਕ ਪੰਜਾਬ ਦੇ ਕਈ ਡੀ ਏ ਵੀ ਕਾਲਜਾਂ ਦੇ ਅਧਿਆਪਕਾਂ (ਜਿਹੜੇ ਕਿ ਮੈਨੇਜਮੈਂਟ ਕੋਟੇ ‘ ਤੇ ਬਤੌਰ ਅਧਿਆਪਕ ਭਰਤੀ ਹਨ।) ਨੂੰ ਤਨਖਾਹਾਂ ਨਹੀਂ ਮਿਲੀਆਂ/ ਪੀ ਸੀ ਸੀ ਟੀ ਯੂ, ਦੇ ਦਿਸ਼ਾ ਨਿਰਦੇਸ਼ 6 ਅਤੇ 8 ਅਪ੍ਰੈਲ ਨੂੰ (ਚੌਥੇ, ਪੰਜਵੇਂ ਅਤੇ ਛੇਵੇਂ ਪੀਰੀਅਡ) ਧਰਨਾ ਦਿੱਤਾ ਜਾਵੇਗਾ ਅਤੇ 10 ਅਪ੍ਰੈਲ ਨੂੰ ਕੈਂਡਲ ਮਾਰਚ ਕੱਢਿਆ ਜਾਵੇਗਾ।
ਇਸ ਮੌਕੇ ਕਾਲਜ ਅਧਿਆਪਕ ਡਾ. ਮੀਨਾਕਸ਼ੀ ਮਿੱਤਲ ਅਤੇ ਮਿਸਿਜ਼ ਬਲਵੀਨ ਕੌਰ ਵੀ ਹਾਜ਼ਰ ਸਨ। ਅਧਿਆਪਕਾਂ ਨੇ ਕਿਹਾ ਕਿ ਜੇਕਰ ਮੈਨੇਜਿੰਗ ਕਮੇਟੀ ਵੱਲੋਂ ਜਾਇਜ਼ ਮੰਗ ਦਾ ਜਲਦੀ ਹੱਲ ਨਾ ਕੱਢਿਆ ਗਿਆ ਤਾਂ ਸੂਬਾ ਪੱਧਰ ਤੇ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।

The post ਡੀ ਏ ਵੀ ਕਾਲਜ ਫ਼ਿਰੋਜ਼ਪੁਰ ਦੇ ਅਧਿਆਪਕਾਂ ਨੇ ਕੀਤਾ ਰੋਸ ਪ੍ਰਦਰਸ਼ਨ appeared first on Welcome Punjab News.



source https://welcomepunjab.in/d-a-v-essomero-ferozepur-d/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top