ਵਿਕਾਸ ਮਿਸ਼ਨ ਇੰਸਪੈਕਟਰ ਜਗਸੀਰ ਸਿੰਘ ਨੂੰ ਸਨਮਾਨਿਤ ਕਰੇਗਾ

0

ਸ੍ਰੀ ਮੁਕਤਸਰ ਸਾਹਿਬ, 07 ਅਪ੍ਰੈਲ (ਵਿਪਨ ਮਿੱਤਲ) ਹਰੇਕ ਸਰਕਾਰੀ ਮੁਲਾਜ਼ਮ ਨੇ ਸਰਕਾਰੀ ਨਿਯਮਾਂ ਅਨੁਸਾਰ ਸੇਵਾ ਮੁਕਤ ਹੋਣਾ ਹੁੰਦਾ ਹੈ। ਸਰਕਾਰੀ ਸੇਵਾ ਦੌਰਾਨ ਸਬੰਧਤ ਮੁਲਾਜ਼ਮ ਵੱਲੋਂ ਨਿਭਾਈ ਵਿਭਾਗੀ ਜਿੰਮੇਵਾਰੀ ਅਤੇ ਲੋਕ ਪੱਖੀ ਪਹੁੰਚ ਹੀ ਉਸ ਦੀ ਅਸਲ ਪੂੰਜੀ ਹੁੰਦੀ ਹੈ। ਅਜਿਹੇ ਕਰਮਚਾਰੀ ਸਮਾਜ ਵਿੱਚ ਵਿਲੱਖਣ ਸਥਾਨ ਰੱਖਦੇ ਹਨ। ਕਰੀਬ ਹਫਤਾ ਕੁ ਪਹਿਲਾਂ ਪੰਜਾਬ ਪੁਲਿਸ ਵਿੱਚੋਂ ਸੇਵਾ ਮੁਕਤ ਹੋਏ ਇੰਸਪੈਕਟਰ ਜਗਸੀਰ ਸਿੰਘ ਇਸ ਦੀ ਜਿਊਂਦੀ ਜਾਗਦੀ ਉਦਾਹਰਣ ਹਨ। ਸੇਵਾ ਮੁਕਤੀ ਸਮੇਂ ਪੁਲਿਸ ਸਟੇਸ਼ਨ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਬਤੋਰ ਐਸ.ਐਚ.ਓ. ਤਾਇਨਾਤ ਰਹੇ ਜਗਸੀਰ ਸਿੰਘ ਆਪਣੇ ਮਹਿਕਮੇਂ ਅਤੇ ਸਮਾਜ ਵਿੱਚ ਅਦੁੱਤੀ ਪਛਾਣ ਰੱਖਦੇ ਹਨ। ਉਹਨਾਂ ਦੀ ਇਸ ਕਾਬਲੀਅਤ ਲਈ ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਸਮੇਤ ਚੇਅਰਮੈਨ ਇੰਜ. ਅਸ਼ੋਕ ਕੁਮਾਰ ਭਾਰਤੀ, ਸੀਨੀਅਰ ਮੀਤ ਪ੍ਰਧਾਨ ਨਿਰੰਜਣ ਸਿੰਘ ਰੱਖਰਾ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਜਗਸੀਰ ਸਿੰਘ ਦੀ ਪੁਰਜੋਰ ਸ਼ਲਾਘਾ ਕੀਤੀ ਹੈ। ਮਿਸ਼ਨ ਵੱਲੋਂ ਇੰਸਪੈਕਟਰ ਜਗਸੀਰ ਸਿੰਘ ਨੂੰ 08 ਅਪ੍ਰੈਲ ਸ਼ਨੀਵਾਰ ਨੂੰ ਸਨਮਾਨਤ ਕੀਤਾ ਜਾਵੇਗਾ। ਇਸ ਮੰਤਵ ਲਈ ਮਿਸ਼ਨ ਵੱਲੋਂ ਸਨਮਾਨ ਮੀਟਿੰਗ ਸ਼ਨੀਵਾਰ ਅੱਠ ਅਪ੍ਰੈਲ ਸ਼ਾਮ ਦੇ ਠੀਕ 5:00 ਵਜੇ ਸਥਾਨਕ ਰੇਲਵੇ ਰੋਡ ਸਥਿਤ ਪਵਨ ਹੋਟਲ ਐਂਡ ਸਵੀਟਸ ਸ਼ਾਪ ਵਿਖੇ ਕੀਤੀ ਜਾਵੇਗੀ। ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਢੋਸੀਵਾਲ ਨੇ ਦੱਸਿਆ ਹੈ ਕਿ ਮੀਟਿੰਗ ਦੌਰਾਨ ਮਿਸ਼ਨ ਵੱਲੋਂ ਡਾ. ਅੰਬੇਡਕਰ ਜੈਯੰਤੀ ਮਨਾਉਣ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਪ੍ਰਧਾਨ ਢੋਸੀਵਾਲ ਨੇ ਮਿਸ਼ਨ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਮੀਟਿੰਗ ਵਿਚ ਸਮੇਂ ਸਿਰ ਪਹੁੰਚਣ ਦਾ ਸੱਦਾ ਦਿੱਤਾ ਹੈ।

The post ਵਿਕਾਸ ਮਿਸ਼ਨ ਇੰਸਪੈਕਟਰ ਜਗਸੀਰ ਸਿੰਘ ਨੂੰ ਸਨਮਾਨਿਤ ਕਰੇਗਾ appeared first on Welcome Punjab News.



source https://welcomepunjab.in/development-mission-inspector-jags/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top