ਹਰ ਸਾਲ ਦੀ ਤਰਾਂ ਇਸ ਸਾਲ ਵੀ ਚਿੰਤਪੁਰਨੀ ਵਿਚ ਲਾਲਾ ਜਗਤ ਨਾਰਾਇਣ ਦੀ ਸਰਾ ਵਿੱਚ ਜਾਗਰਣ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਸਾਬਕਾ ਕੌਂਸਲਰ ਸਰਦਾਰ ਸਿੰਘ ਟੀਟੂ ਅਤੇ ਸੁਸਾਇਟੀ ਦੇ ਸਾਰੇ ਮੈਂਬਰਾਂ ਨੇ ਸ਼ਹਿਰ ਦੇ ਨੁਮਾਇੰਦਿਆਂ ਨੂੰ ਸੱਦਾ ਪੱਤਰ ਦੇਣੇ ਸ਼ੁਰੂ ਕਰ ਦਿੱਤੇ ਹਨ ਅਤੇ ਇਹ ਸੱਦਾ ਪੱਤਰ ਦੇਣ ਦੀ ਮੁਹਿੰਮ ਵਿੱਚ ਅੱਜ ਸਾਬਕਾ MLA ਸੁਸ਼ੀਲ ਕੁਮਾਰ ਰਿੰਕੂ , N.V ਇੰਡਸਟਰੀ ਦੇ ਮਾਲਕ ਵਿਵੇਕ ਕੁਮਾਰ ਅਤੇ ਦਵਿੰਦਰ ਕੁਮਾਰ (ਗੋਲਾ) ਨੂੰ ਇਸ ਹੋਣ ਵਾਲੇ ਜਾਗਰਣ ਦਾ ਸੱਦਾ ਪੱਤਰ ਦਿੱਤਾ ਗਿਆ ਅਤੇ ਉਥੇ ਆਪਣੀਆਂ ਸੰਗਤਾਂ ਨੂੰ ਲੈ ਕੇ ਆਣ ਲਈ ਵੀ ਅਪੀਲ ਕੀਤੀ ਗਈ ਅਤੇ ਸਾਬਕਾ mla ਸੁਸ਼ੀਲ ਕੁਮਾਰ ਰਿੰਕੂ ਨੇ ਸਰਦਾਰ ਮਨਜੀਤ ਸਿੰਘ ਟੀਟੂ ਅਤੇ ਜੈ ਮਾਂ ਛਿਨਮਸਤਿਕਾ ਸੇਵਾ ਸੁਸਾਇਟੀ ਦੇ ਸਾਰੇ ਮੈਂਬਰਾਂ ਨੂੰ ਆਪਣਾ ਹਰ ਤਰਾਂ ਦਾ ਸਹਿਯੋਗ ਦੇਣ ਦੀ ਗੱਲ ਕਹੀ ਤੇ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਨਾਲ ਹਰ ਸਮਾਜਿਕ ਤੇ ਧਾਰਮਿਕ ਕੰਮਾ ਲਈ ਤਨ, ਮਨ ,ਧਨ ਨਾਲ ਖੜੇ ਹਨ |

N.V ਇੰਡਸਟਰੀ ਦੇ ਮਾਲਕ ਵਿਵੇਕ ਕੁਮਾਰ ਨੇ ਜੈ ਮਾਂ ਛਿਨਮਸਤਿਕਾ ਸੇਵਾ ਸੁਸਾਇਟੀ ਦੇ ਸਾਰੇ ਮੈਂਬਰ ਦਾ ਸੱਦਾ ਪੱਤਰ ਦੇਣ ਤੇ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਗੱਲ ਕਹੀ |
ਦਵਿੰਦਰ ਕੁਮਾਰ (ਗੋਲਾ) ਨੇ ਕਿਹਾ ਕਿ ਸਰਦਾਰ ਮਨਜੀਤ ਸਿੰਘ ਟੀਟੂ ਸਮਾਜਿਕ ਤੇ ਧਾਰਮਿਕ ਕੰਮਾਂ ਵਿੱਚ ਸਭ ਤੋਂ ਅੱਗੇ ਖੜੇ ਮਿਲਦੇ ਹਨ ਅਤੇ ਇਹਨਾਂ ਨੇ ਲੋਕ ਡਾਊਨ ਦੇ ਵਿਚ ਵੀ ਇਨਾਂ ਨੇ ਲੋਕਾਂ ਦੀ ਬਹੁਤ ਮੱਦਦ ਕੀਤੀ ਸੀ ਅਤੇ ਇਸ ਦਾ ਫ਼ਲ ਵੀ ਮਾਤਾ ਰਾਣੀ ਇਹਨਾਂ ਨੂੰ ਦੇਵੇਗੀ |
ਇਸ ਜਾਗਰਣ ਦਾ ਸਿੱਧਾ ਪ੍ਰਸਾਰਣ ਵੈਲਕਮ ਪੰਜਾਬ ਨਿਊਜ਼ ਦੇ ਯੂ ਟਿਊਬ ਚੈਨਲ ਤੇ ਤੁਸੀਂ ਦੇਖ ਸਕਦੇ ਹੋ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 25 ਬੱਸਾਂ ਦਾ ਕਾਫ਼ਲਾ ਸੰਗਤਾਂ ਲਈ ਫ੍ਰੀ ਲਜਾਇਆ ਜਾਵੇਗਾ ਜਿਸ ਦੀ ਰਵਾਨਗੀ ਵੈਲਕਮ ਪੰਜਾਬ ਨਿਊਜ਼ ਦੇ ਦਫਤਰ ਤੋਂ ਹੋਵੇਗੀ |

ਇਸ ਮੌਕੇ ਸ. ਮਨਜੀਤ ਸਿੰਘ ਟੀਟੂ ਦੇ ਨਾਲ ਉਨ੍ਹਾਂ ਦੇ ਸਾਥੀ ਜੀਵਨ ਜੋਤੀ ਟੰਡਨ ਅਤੇ ਵਿੱਕੀ ਸੂਰੀ ਹਾਜ਼ਰ ਸਨ |
The post ਸੱਦਾ ਸਾਬਕਾ MLA ਸੁਸ਼ੀਲ ਕੁਮਾਰ ਰਿੰਕੂ , N.V ਇੰਡਸਟਰੀ ਦੇ ਮਾਲਕ ਵਿਵੇਕ ਕੁਮਾਰ ਅਤੇ ਦਵਿੰਦਰ ਕੁਮਾਰ (ਗੋਲਾ) ਨੂੰ 20ਵੇਂ ਸਾਲਾਨਾ ਜਾਗਰਣ ਦਾ ਦਿੱਤਾ ਸੱਦਾ ਪੱਤਰ appeared first on Welcome Punjab News.
source https://welcomepunjab.in/sada-sabka-mla-sushil-kumar-r/