ਲਵ ਮੈਰਿਜ ਦੇ 7 ਮਹੀਨਿਆਂ ਬਾਅਦ ਨਵ-ਵਿਆਹੁਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ, ਦੇਖ ਉੱਡੇ ਹੋਸ਼

0

ਜਲੰਧਰ (ਵਿੱਕੀ ਸੂਰੀ) : ਅਮਨ ਨਗਰ ਦੇ ਨਾਲ ਲੱਗਦੇ ਅਮਰ ਗਾਰਡਨ ਵਿੱਚ ਇਕ ਨਵ-ਵਿਆਹੁਤਾ ਨੇ ਫਾਹਾ ਲਾ ਕੇ ਜਾਨ ਦੇ ਦਿੱਤੀ। ਸਿਰਫ਼ 7 ਮਹੀਨੇ ਪਹਿਲਾਂ ਹੀ ਮ੍ਰਿਤਕਾ ਦੀ ਲਵ ਮੈਰਿਜ ਹੋਈ ਸੀ। ਮੰਗਲਵਾਰ ਜਦੋਂ ਵਿਆਹੁਤਾ ਦਾ ਪਤੀ ਘਰ ਆਇਆ ਤਾਂ ਦਰਵਾਜ਼ਾ ਨਾ ਖੁੱਲ੍ਹਣ ’ਤੇ ਉਸ ਨੇ ਧੱਕਾ ਦੇ ਕੇ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਪਤਨੀ ਦੀ ਲਾਸ਼ ਲਟਕਦੀ ਮਿਲੀ। ਸੂਚਨਾ ਮਿਲਣ ’ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ। ਦੂਜੇ ਪਾਸੇ ਮੌਕੇ ’ਤੇ ਪੁੱਜੇ ਮ੍ਰਿਤਕਾ ਦੇ ਪੇਕਿਆਂ ਦਾ ਦੋਸ਼ ਹੈ ਕਿ ਉਨ੍ਹਾਂ ਦੀ ਧੀ ਨੇ ਆਪਣੇ ਪਤੀ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕੀਤੀ, ਜਦੋਂ ਕਿ ਪਤੀ ਖੁਦ ’ਤੇ ਲੱਗੇ ਦੋਸ਼ਾਂ ਦੇ ਗਲਤ ਹੋਣ ਦਾ ਦਾਅਵਾ ਕਰ ਰਿਹਾ ਸੀ। ਮ੍ਰਿਤਕਾ ਦੀ ਪਛਾਣ ਜੋਤੀ ਪੁੱਤਰ ਨੰਦ ਕਿਸ਼ੋਰ ਨਿਵਾਸੀ ਕਮਲ ਪਾਰਕ ਵਜੋਂ ਹੋਈ ਹੈ।

ਥਾਣਾ ਨੰਬਰ 8 ਦੇ ਇੰਚਾਰਜ ਨੇ ਦੱਸਿਆ ਕਿ 7 ਮਹੀਨੇ ਪਹਿਲਾਂ ਹੀ ਜੋਤੀ ਨੇ ਬਲਵਿੰਦਰ ਉਰਫ਼ ਬੱਲੀ ਨਾਲ ਲਵ ਮੈਰਿਜ ਕੀਤੀ ਸੀ। ਬੱਲੀ ਇਕ ਮੈਟਲ ਕੰਪਨੀ ਵਿੱਚ ਕੰਮ ਕਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਵਿਆਹ ਤੋਂ ਪਹਿਲਾਂ ਜੋਤੀ ਦੇ ਪਰਿਵਾਰ ਵਾਲੇ ਇਸ ਵਿਆਹ ਦੇ ਹੱਕ ‘ਚ ਨਹੀਂ ਸੀ ਪਰ ਜੋਤੀ ਦੇ ਕਹਿਣ ’ਤੇ ਉਨ੍ਹਾਂ 7 ਮਹੀਨੇ ਪਹਿਲਾਂ ਉਸਦਾ ਵਿਆਹ ਕਰਵਾ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਕਿਸੇ ਗੱਲ ਨੂੰ ਲੈ ਕੇ ਪਤੀ-ਪਤਨੀ ਵਿਚਕਾਰ ਝਗੜਾ ਹੋਇਆ ਸੀ। ਮੰਗਲਵਾਰ ਸਵੇਰੇ ਬਲਵਿੰਦਰ ਆਪਣੇ ਕੰਮ ’ਤੇ ਚਲਾ ਗਿਆ, ਜਦੋਂ ਸ਼ਾਮੀਂ ਲਗਭਗ 6 ਵਜੇ ਕੰਮ ਤੋਂ ਵਾਪਸ ਆਇਆ ਤਾਂ ਦੇਖਿਆ ਕਿ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਕਾਫੀ ਦੇਰ ਤੱਕ ਦਰਵਾਜ਼ਾ ਖੜਕਾਉਣ ’ਤੇ ਜਦੋਂ ਉਹ ਨਾ ਖੁੱਲ੍ਹਿਆ ਤਾਂ ਉਸਨੇ ਦਰਵਾਜ਼ੇ ਨੂੰ ਧੱਕਾ ਦਿੱਤਾ ਅਤੇ ਖੋਲ੍ਹ ਕੇ ਅੰਦਰ ਜਾ ਕੇ ਦੇਖਿਆ ਤਾਂ ਜੋਤੀ ਦੀ ਲਾਸ਼ ਪੱਖੇ ਨਾਲ ਬੰਨ੍ਹੀ ਚੁੰਨੀ ਨਾਲ ਲਟਕ ਰਹੀ ਸੀ।

ਬਲਵਿੰਦਰ ਨੇ ਚਾਕੂ ਨਾਲ ਚੁੰਨੀ ਕੱਟ ਕੇ ਲਾਸ਼ ਨੂੰ ਹੇਠਾਂ ਉਤਾਰਿਆ। ਘਰ ਵਿਚੋਂ ਰੋਣ ਦੀਆਂ ਆਵਾਜ਼ਾਂ ਸੁਣ ਕੇ ਆਲੇ-ਦੁਆਲੇ ਦੇ ਲੋਕ ਵੀ ਇਕੱਠੇ ਹੋ ਗਏ। ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਥਾਣਾ ਨੰਬਰ 8 ਦੇ ਇੰਚਾਰਜ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚ ਗਏ। ਦੂਜੇ ਪਾਸੇ ਜੋਤੀ ਦੇ ਪੇਕਾ ਪਰਿਵਾਰ ਨੇ ਬਲਵਿੰਦਰ ’ਤੇ ਦੋਸ਼ ਲਾਏ ਕਿ ਉਸ ਤੋਂ ਪ੍ਰੇਸ਼ਾਨ ਹੋ ਕੇ ਹੀ ਉਨ੍ਹਾਂ ਦੀ ਧੀ ਨੇ ਖੁਦਕੁਸ਼ੀ ਕੀਤੀ ਹੈ। ਕਮਰੇ ਵਿਚ ਪਏ ਬੈੱਡ ਦੇ ਹੇਠੋਂ ਇਕ ਪਲੇਟ ਵੀ ਮਿਲੀ ਹੈ, ਜਿਸ ਵਿਚ ਖਾਣਾ ਉਂਝ ਦਾ ਉਂਝ ਪਿਆ ਹੋਇਆ ਸੀ। ਇਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਜੋਤੀ ਨੇ ਦੁਪਹਿਰ ਸਮੇਂ ਖੁਦਕੁਸ਼ੀ ਕੀਤੀ ਹੈ।

ਜੋਤੀ ਆਪਣੇ ਕੋਲ ਮੋਬਾਇਲ ਵੀ ਨਹੀਂ ਰੱਖਦੀ ਸੀ। ਦੂਜੇ ਪਾਸੇ ਜੋਤੀ ਦੇ ਪਤੀ ਨੇ ਕਿਹਾ ਕਿ ਜੇਕਰ ਉਸਦਾ ਕੋਈ ਕਸੂਰ ਨਿਕਲਦਾ ਹੈ ਤਾਂ ਉਹ ਜੇਲ੍ਹ ਜਾਣ ਨੂੰ ਵੀ ਤਿਆਰ ਹੈ ਪਰ ਪਤਨੀ ਨਾਲ ਉਸਦਾ ਕੋਈ ਝਗੜਾ ਨਹੀਂ ਹੋਇਆ ਸੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ ਹੈ। ਦੇਰ ਰਾਤ ਪੁਲਿਸ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਰਹੀ ਸੀ। ਪੁਲਿਸ ਦਾ ਕਹਿਣਾ ਹੈ ਕਿ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

The post ਲਵ ਮੈਰਿਜ ਦੇ 7 ਮਹੀਨਿਆਂ ਬਾਅਦ ਨਵ-ਵਿਆਹੁਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ, ਦੇਖ ਉੱਡੇ ਹੋਸ਼ appeared first on Welcome Punjab News.



source https://welcomepunjab.in/after-7-months-of-love-marriage-no/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top