ਮੁਹਾਲੀ(ਪ੍ਰਦੀਪ ਕੰਗ): ਮੁਹਾਲੀ ਦੇ ਬਲੌਂਗੀ ਤੋਂ ਦਿਲ- ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਰੋਜ਼ੀ ਰੋਟੀ ਕਮਾ ਕੇ ਘਰ ਵਾਪਸ ਜਾ ਰਹੇ ਇੱਕ ‘Zomato’ ਡਿਲੀਵਰੀ ਬੁਆਏ ‘ਤੇ ਕਰੀਬ ਤਿੰਨ ਬਾਈਕ ਸਵਾਰ ਨੌਜਵਾਨਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਤੋਂ ਪਹਿਲਾਂ ਕੇ ‘Zomato’ ਵਾਲਾ ਕੁਝ ਸਮਝ ਜਾ ਕਰ ਪਾਉਂਦਾ ਲੂਟੇਰਿਆਂ ਨੇ ਉਸਤੇ ਹਮਲਾ ਕਰ ਦਿੱਤਾ ਤੇ ਸਾਰੀ ਨਕਦੀ ਤੇ ਮੋਬਾਈਲ ਫੋਨ ਤੱਕ ਲੈ ਕੇ ਫ਼ਰਾਰ ਹੋ ਗਏ। ਇਹ ਮਾਮਲਾ ਬੀਤੀ ਰਾਤ ਕਰੀਬ 2 ਵਜੇ ਦਾ ਦੱਸਿਆ ਜਾ ਰਹਿਆ ਹੈ। ਸੂਤਰਾਂ ਮੁਤਾਬਕ ਪੀੜਤ ਦਾ ਨਾਂਅ ਅਨੂਪ ਹੈ ਤੇ ਉਸਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਸ ‘ਤੇ ਇਹ ਹਮਲਾ ਉਦੋਂ ਹੋਇਆ ਜਦੋਂ ਉਹ ਕੰਮ ਮਗਰੋਂ ਆਪਣੇ ਘਰ ਪਰਤ ਰਿਹਾ ਸੀ। ਅਨੂਪ ਝਾਂਪੂਰ ਪਿੰਡ ਦਾ ਵਸਨੀਕ ਹੈ ਤੇ ਡਿਲੀਵਰੀ ਮਗਰੋਂ ਬਲੌਂਗੀ ਤੋਂ ਪਿੰਡ ਨੂੰ ਆ ਰਿਹਾ ਸੀ ਜਦੋਂ ਖੇਤਾਂ ਪਿੱਛੋਂ ਲੁਟੇਰਿਆਂ ਨੇ ਉਸਤੇ ਹਮਲਾ ਕਰ ਦਿੱਤਾ ‘ਤੇ ਉਸਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਗਏ। ਅਨੂਪ ਹਿੰਮਤ ਕਰਕੇ ਉਠਿਆ ਤੇ ਕਿਸੀ ਤਰ੍ਹਾਂ ਘਰ ਪਹੁੰਚਿਆ ਜਿਥੋਂ ਦੀ ਪਰਿਵਾਰ ਵਾਲਿਆਂ ਤੇ ਦੋਸਤਾਂ ਨੇ ਉਸਨੂੰ PGI ਪਹੁੰਚਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਅਨੂਪ ਦੀ ਹਾਲਤ ਕਾਫ਼ੀ ਗੰਭੀਰ ਦੱਸੀ ਜਾ ਰਹੀ ਹੈ, ਉਸਦੇ ਟਿੱਡ, ਪੱਟ ਅਤੇ ਪਿੰਠ ਵਿੱਚ ਕਈ ਵਾਰ ਹੋਏ ਨੇ ਅਤੇ 3-4 ਥਾਵਾਂ ‘ਤੇ ਜ਼ਖਮ ਵੀ ਕਾਫ਼ੀ ਡੂੰਗੇ ਹਨ। ਜਿਕਰਯੋਗ ਗੱਲ ਹੈ ਕਿ ਜਿੱਥੇ ਪੰਜਾਬ ਪੁਲਿਸ ਵਿਸ਼ਾਲ ਪੱਧਰ ‘ਤੇ ਜੁਰਮ ਨੂੰ ਨੱਥ ਪਾਉਣ ਲਈ ਦਿਨ ਰਾਤ ਇੱਕ ਕਰ ਰਹੀ ਹੈ ਉੱਥੇ ਹੀ ਅਪਰਾਧੀਆਂ ਦੇ ਹੌਂਸਲੇ ਅਜੇ ਵੀ ਇਨ੍ਹੇ ਬੁਲੰਦ ਨੇ ਕਿ ਉਹ ਚੰਦ ਪੈਸਿਆਂ ਪਿੱਛੇ ਕਿਸੇ ਦੇ ਘਰ ਦਾ ਚਿਰਾਗ ਬੁਝਾਉਣ ‘ਚ ਵੀ ਰੱਤੀ ਭਰ ਵੀ ਸੰਕੋਚਦੇ ਨਹੀਂ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
The post ਬੇਖੋਫ ਬਾਈਕ ਸਵਾਰ ਨੌਜਵਾਨਾਂ ਨੇਂ ‘Zomato’ ਵਾਲੇ ‘ਤੇ ਤੋਜਧਾਰ ਹਥਿਆਰਾਂ ਨਾਲ ਕੀਤਾ ਹਮਲਾ appeared first on Welcome Punjab News.
source https://welcomepunjab.in/bekhof-bike-riding-youths/