ਸ਼ਹਿਰ ’ਚ ਤੰਬਾਕੂਨੋਸ਼ੀ ਤਹਿਤ ਦੁਕਾਨਦਾਰਾਂ ਦੇ ਕੱਟੇ ਗਏ ਚਲਾਨ,ਵਸੂਲਿਆ ਗਿਆ ਜੁਰਮਾਨਾ

0

ਫਗਵਾੜਾ (ਨਰੇਸ਼ ਪਾਸੀ,ਇੰਦਰਜੀਤ ਸ਼ਰਮਾ)- ਸਿਵਲ ਸਰਜਨ ਕਪੂਰਥਲਾ ਡਾ. ਗੁਰਵਿੰਦਰਵੀਰ ਕੋਰ ਦੇ ਹੁਕਮਾਂ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਕਪੂਰਥਲਾ ਡਾ. ਕੁਲਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ ਮਨਜੀਤ ਸਿੰਘ ਸੋਢੀ ਦੀ ਨਿਗਰਾਨੀ ਹੇਠ ਟੀਮ ਇੰਚਾਰਜ ਸੀਨੀਅਰ ਹੈਲਥ ਇੰਸਪੈਕਟਰ ਕੰਵਲਜੀਤ ਸਿੰਘ ਸੰਧੂ ,ਹੈਲਥ ਇੰਸਪੈਕਟਰ ਬਲਿਹਾਰ ਚੰਦ , ਹੈਲਥ ਇੰਸਪੈਕਟਰ ਗੁਰਮੇਜ਼ ਸਿੰਘ , ਸੁਖਦੇਵ ਸਿੰਘ , ਲਖਵਿੰਦਰ ਸਿੰਘ ,ਐਮ ਪੀ ਐਚ ਡਬਲਯੂ ਹਰਦੀਪ ਸਿੰਘ, ਗੁਰਿੰਦਰ ਸਿੰਘ ਆਦਿ ਵਲੋਂ ਬੱਸ ਸਟੈਂਡ,ਖੇੜਾ ਰੋਡ , ਸਟੇਸ਼ਨ ਰੋਡ ,ਰੇਲਵੇ ਸਟੇਸ਼ਨ ਵਿਖੇ 25 ਵਿਅਕਤੀਆਂ ਦੇ ਤੰਬਾਕੂਨੋਸ਼ੀ ਤਹਿਤ ਚਲਾਨ ਕੱਟ 2250 ਰੁਪਏ ਜੁਰਮਾਨਾ ਵਸੂਲਿਆ ਗਿਆ। ਇਸ ਦੌਰਾਨ 6 ਵਿਅਕਤੀਆਂ ਨੂੰ ਚਿਤਾਵਨੀ ਦੇ ਕੇ ਛੱਡਿਆ ਗਿਆ। ਇਸ ਸਬੰਧੀ ਟੀਮ ਇੰਚਾਰਜ ਕੰਵਲਜੀਤ ਸਿੰਘ ਸੰਧੂ ਨੇ ਦੱਸਿਆ ਕਿ ਤੰਬਾਕੂ ਨਾਲ ਗਲੇ ਦਾ ਕੈਂਸਰ ਤੇ ਹੋਰ ਭਿਆਨਕ ਬੀਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਸਾਨੂੰ ਇਸ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤੰਬਾਕੂ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਸਹੀ ਡਾਕਟਰੀ ਇਲਾਜ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮਰੀਜ ਨੂੰ ਅਪਣੀ ਸੋਚ ਸਾਕਾਰਾਤਮਕ ਰੱਖਣੀ ਚਾਹੀਦੀ ਹੈ ਅਤੇ ਅਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਕਸਰਤ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦ੍ਰਿੜ ਇੱਛਾ ਸ਼ਕਤੀ ਨਾਲ ਇਸ ਆਦਤ ਨੂੰ ਛੱਡਿਆਂ ਜਾ ਸਕਦਾ ਹੈ।

 

 

 

 

 

 

 

 

 

 

The post ਸ਼ਹਿਰ ’ਚ ਤੰਬਾਕੂਨੋਸ਼ੀ ਤਹਿਤ ਦੁਕਾਨਦਾਰਾਂ ਦੇ ਕੱਟੇ ਗਏ ਚਲਾਨ,ਵਸੂਲਿਆ ਗਿਆ ਜੁਰਮਾਨਾ appeared first on Welcome Punjab News.



source https://welcomepunjab.in/smoking-schedule-in-the-city/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top