ਪੰਜਾਬ ਡੈਸਕ – ਪੰਜਾਬ ਦੇ ਮੋਗਾ ਜ਼ਿਲ੍ਹੇ ’ਚ 10 ਸਾਲਾ ਬੱਚਾ ਹਾਈ ਵੋਲਟੇਜ ਬਿਜਲੀ ਦੀ ਚਪੇਟ ਵਿਚ ਆ ਕੇ ਬੁਰੀ ਤਰਾਂ ਝੁਲਸ ਗਿਆ ਹੈ। ਉਸ ਨੂੰ ਤੁਰੰਤ ਇਲਾਜ ਲਈ ਨੇੜੇ ਦੇ ਹਸਪਤਾਲ ਲਿਜਾਇਆ ਗਿਆ। ਇਸ ਸਬੰਧੀ ਕਿਹਾ ਜਾ ਰਿਹਾ ਹੈ ਕਿ 10 ਸਾਲਾ ਬੱਚੇ ਦਾ ਨਾਮ ਲਵਿਸ਼ ਹੈ। ਉਹ ਆਪਣੇ ਘਰ ਦੀ ਛੱਤ ‘ਤੇ ਪਤੰਗ ਉਡਾ ਰਿਹਾ ਸੀ ਤਾਂ ਉਸ ਦੀ ਡੋਰ ਜੋ ਕਿ ਪਲਾਸਟਿਕ ਦੀ ਦੱਸੀ ਜਾਂਦੀ ਹੈ, ਹਾਈ ਵੋਲਟੇਜ ਤਾਰਾਂ ‘ਚ ਫਸ ਗਈ। ਇਸ ਤੋਂ ਬਾਅਦ ਧਮਾਕਾ ਹੋਇਆ ਅਤੇ ਬੁਰੀ ਤਰ੍ਹਾਂ ਝੁਲਸ ਗਿਆ। ਦੂਜੇ ਪਾਸੇ ਉੱਥੇ ਦੇ ਲੋਕਾਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੂੰ ਇਸ ਤਰਾਂ ਬਾਰੇ ਕਿੰਨੀ ਵਾਰ ਦੱਸਿਆ ਗਿਆ ਹੈ ਪਰ ਇਸ ਬਾਰੇ ਕੋਈ ਵੀ ਹੱਲ ਨਹੀਂ ਹੋਇਆ। 10 ਸਾਲਾ ਬੱਚੇ ਲਵਿਸ਼ ਬਾਰੇ ਡਾਕਟਰਾਂ ਦਾ ਕਹਿਣਾ ਹੈ ਕਿ ਬੱਚਾ 100 ਫੀਸਦੀ ਝੁਲਸ ਗਿਆ ਹੈ। ਇਸ ਘਟਨਾ ਕਾਰਨ ਬੇਦੀ ਨਗਰ ਇਲਾਕੇ ਵਿੱਚ ਆਸ-ਪਾਸ ਦੇ ਘਰਾਂ ਦਾ ਇਲੈਕਟ੍ਰਾਨਿਕ ਸਾਮਾਨ ਵੀ ਸੜ ਗਿਆ। ਪੁਲਸ ਵਲੋਂ ਜਾਣਕਾਰੀ ਮਿਲਦੇ ਮੋਕੇ ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ।
The post ਘਰ ਦੀ ਛੱਤ ‘ਤੇ ਪਤੰਗ ਉਡਾ ਰਿਹਾ ਬੱਚਾ ਹਾਈ ਵੋਲਟੇਜ ਬਿਜਲੀ ਦੀ ਚਪੇਟ ’ਚ ਬੁਰੀ ਤਰਾਂ ਝੁੱਲਸਿਆ,ਹਾਲਤ ਨਾਜੁਕ appeared first on Welcome Punjab News.
source https://welcomepunjab.in/kite-flying-on-the-roof-of-the-house-b/