ਚਾਈਨਾ ਡੋਰ ਦੀ ਲਪੇਟ ‘ਚ ਆਇਆ ਵਿਅਕਤੀ; ਗਰਦਨ ‘ਤੇ ਲੱਗੇ ਕਈ ਟਾਂਕੇ

0

ਪੰਜਾਬ ਡੈਸਕ– ਚਾਈਨਾ ਡੋਰ ਦੀ ਲਪੇਟ ‘ਚ ਆਉਣ ਕਾਰਨ ਵੱਡਾ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਖੰਨੇ ਦਾ ਦੱਸਿਆ ਜਾ ਰਿਹਾ ਹੈ। ਦੱਸ ਦੇਈਏ ਕਿ 58 ਸਾਲਾ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਹੈ। ਬਜ਼ੁਰਗ ਦੀ ਗਰਦਨ ‘ਤੇ ਕੱਟ ਸੀ, ਜਿਸ ਦੇ ਡਾਕਟਰਾਂ ਨੇ 16 ਟਾਂਕੇ ਲਗਾ ਕੇ ਉਸ ਦੀ ਜਾਨ ਬਚਾਈ। ਬਜ਼ੁਰਗ ਹਰਬੰਸ ਲਾਲ ਸ਼ਰਮਾ ਨੇ ਦੱਸਿਆ ਕਿ ਉਹ ਕੰਮ ਦੇ ਸਿਲਸਿਲੇ ਵਿੱਚ ਮੋਟਰਸਾਈਕਲ ’ਤੇ ਮੰਡੀ ਗੋਬਿੰਦਗੜ੍ਹ ਜਾ ਰਿਹਾ ਸੀ ਤਾਂ ਫਲਾਈਓਵਰ ’ਤੇ ਅਚਾਨਕ ਇੱਕ ਚਾਈਨਾ ਡੋਰ ਉਸ ਦੇ ਗਲ ਵਿੱਚ ਫਸ ਗਈ ਜਿਸ ਕਰਕੇ ਉਹ ਡਿੱਗ ਗਿਆ ਤਾਂ ਲੋਕਾਂ ਨੇ ਉਸਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸਦੀ ਜਾਨ ਬਚਾਈ। ਪੀੜਤ ਨੇ ਇਹ ਵੀ ਕਿਹਾ ਕਿ ਜੇਕਰ ਮੈਨੂੰ ਸਮੇਂ ਸਿਰ ਹਸਪਤਾਲ ਨਾ ਪਹੁੰਚਾਇਆ ਗਿਆ ਹੁੰਦਾ ਤਾਂ ਸ਼ਾਇਦ ਮੇਰੀ ਜਾਨ ਜਾ ਸਕਦੀ ਸੀ। ਦੂਜੇ ਪਾਸੇ ਚਾਈਨਾ ਡੋਰ ਦੀ ਵਿਕਰੀ ਸਬੰਧੀ ਮੁਹੰਮਦ ਆਕਿਬ ਨੇ ਕਿਹਾ ਕਿ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਚਾਈਨਾ ਡੋਰ ਦੀ ਵਿਕਰੀ ’ਤੇ ਰੋਕ ਨਹੀਂ ਲਾਈ ਜਾ ਰਹੀ। ਕੁਝ ਲਾਲਚੀ ਲੋਕ ਕਿਸੇ ਨਾ ਕਿਸੇ ਮੁਨਾਫ਼ੇ ਲਈ ਲੋਕਾਂ ਦੀਆਂ ਜਾਨਾਂ ਨਾਲ ਖੇਡ ਰਹੇ ਹਨ। ਪੁਲਿਸ ਨੂੰ ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ।

The post ਚਾਈਨਾ ਡੋਰ ਦੀ ਲਪੇਟ ‘ਚ ਆਇਆ ਵਿਅਕਤੀ; ਗਰਦਨ ‘ਤੇ ਲੱਗੇ ਕਈ ਟਾਂਕੇ appeared first on Welcome Punjab News.



source https://welcomepunjab.in/china-door-the-wrap-in-the-way/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top