ਨੈਸ਼ਨਲ ਡੈਸਕ- ਜ਼ਿਲ੍ਹੇ ’ਚ ਇੱਕ ਅਨੋਖ਼ੀ ਪ੍ਰੇਮ-ਕਹਾਣੀ ਸਾਹਮਣੇ ਆਈ ਹੈ, ਜਿੱਥੇ ਇੱਕ 40 ਸਾਲਾਂ ਸੱਸ ਨੂੰ ਆਪਣੇ 27 ਸਾਲ ਦੇ ਜਵਾਈ ਨਾਲ ਪਿਆਰ ਹੋ ਗਿਆ। ਇਹ ਮਾਮਲਾ ਰਾਜਸਥਾਨ ਦੇ ਸਿਰੋਹੀ ਦਾ ਹੈ। ਜਿਥੇ ਸੱਸ ਅਤੇ ਪ੍ਰਹੁਣਾ ਦੋਵੇਂ ਘਰੋਂ ਫ਼ਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਪ੍ਰੇਮੀ ਪ੍ਰਹੁਣੇ ਨੇ ਪਹਿਲਾਂ ਸਹੁਰੇ ਨਾਲ ਸ਼ਰਾਬ ਦੀ ਪਾਰਟੀ ਕਰਕੇ ਉਸਨੂੰ ਨਸ਼ੇ ’ਚ ਟੱਲੀ ਕਰ ਦਿੱਤਾ। ਜਦੋਂ ਸਹੁਰੇ ਨੂੰ ਹੋਸ਼ ਆਇਆ ਤਾਂ ਆਪਣੇ ਜਵਾਈ ਦੀ ਇਹ ਹਰਕਤ ਦੇਖ ਕੇ ਹੈਰਾਨ ਰਹਿ ਗਿਆ, ਆਪਣੀ ਸ਼ਿਕਾਇਤ ’ਚ ਪੀੜਤ ਰਮੇਸ਼ ਨੇ ਦੱਸਿਆ ਕਿ ਉਸਦੀ ਕੁੜੀ ਕਿਸਨਾ ਦਾ ਵਿਆਹ ਮਾਮਾਵਾਲੀ ਦੇ ਰਹਿਣ ਵਾਲੇ ਨਰਾਇਣ ਯੋਗੀ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸਦੀ ਕੁੜੀ ਅਤੇ ਪ੍ਰਹੁਣਾ ਅਕਸਰ ਹੀ ਘਰ ਆਉਂਦੇ-ਜਾਂਦੇ ਸਨ, ਬੀਤੇ ਦਿਂਨੀ ਨਰਾਇਣ ਯੋਗੀ ਆਪਣੇ ਸਹੁਰੇ ਆਇਆ ਹੋਇਆ ਸੀ।
ਇਸ ਦੌਰਾਨ ਨਰਾਇਣ ਨੇ ਉਸਨੂੰ ਸ਼ਰਾਬ ਪਿਲਾਈ ਤੇ ਨਸ਼ੇ ’ਚ ਹੋਣ ਕਾਰਨ ਉਹ ਸੌਂ ਗਿਆ, ਜਦੋਂ ਸ਼ਾਮ ਨੂੰ ਉਹ ਨੀਂਦ ਤੋਂ ਜਾਗਿਆ ਤਾਂ ਉਸਦੀ ਘਰ ਵਾਲੀ ਅਤੇ ਪ੍ਰਹੁਣਾ ਘਰੋਂ ਗਾਇਬ ਸਨ। ਕਾਫ਼ੀ ਜਾਂਚ ਚੋਂ ਬਾਅਦ ਪਤਾ ਚੱਲਿਆ ਕਿ ਉਸਦੀ ਘਰਵਾਲੀ ਨੂੰ ਉਸਦਾ ਜਵਾਈ ਗੁੰਮਰਾਹ ਕਰਕੇ ਭਜਾ ਲੈ ਗਿਆ ਹੈ। ਰਮੇਸ਼ ਜਦੋਂ ਆਪਣੀ ਕੁੜੀ ਕੋਲ ਉਸਦੇ ਸਹੁਰੇ ਘਰ ਪਿੰਡ ਮਾਮਾਂਵਾਲੀ ਪਹੁੰਚਿਆ ਤਾਂ ਪੂਰੀ ਘਟਨਾ ਦਾ ਪਤਾ ਚੱਲਿਆ। ਪੁਲਸ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਜਵਾਈ ਨਾਲ ਭੱਜੀ ਸੱਸ ਦੀਆਂ 3 ਕੁੜੀਆਂ ਅਤੇ 1 ਮੁੰਡਾ ਹੈ, ਚਾਰੋ ਬੱਚੇ ਸ਼ਾਦੀਸ਼ੁਦਾ ਹਨ ਅਤੇ ਪ੍ਰੇਮੀ ਜਵਾਈ ਦੇ ਵੀ 3 ਬੱਚੇ ਹਨ ਅਤੇ ਜਵਾਈ ਆਪਣੀ ਇੱਕ ਕੁੜੀ ਨੂੰ ਵੀ ਨਾਲ ਲੈ ਗਿਆ ਹੈ, ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
The post ਕਲਯੁੱਗੀ ਮਾਂ ਨੇ ਹੀ ਉਜਾੜਿਆ ਧੀ ਦਾ ਹੀ ਘਰ, ਜਵਾਈ ਨਾਲ ਹੋਈ ਫ਼ਰਾਰ appeared first on Welcome Punjab News.
source https://welcomepunjab.in/kalyuggi-mother-deserted-the-daughter/