ਫਿਲੌਰ(ਬਿਉਰੋ): ਨੈਸ਼ਨਲ ਹਾਈਵੇ ‘ਤੇ ਅੱਜ ਸਵੇਰੇ ਫਿਲੌਰ ਦੇ ਭਗਵਾਨ ਮਾਈਆਂ ਦਰਬਾਰ ਨੇੜੇ ਧੁੰਦ ਕਾਰਨ ਬੱਜਰੀ ਨਾਲ ਭਰਿਆ ਟਰੱਕ ਪਲਟ ਗਿਆ। ਉਸ ਦੇ ਪਿੱਛੇ ਇੱਕ ਟਰੈਕਟਰ-ਟਰਾਲੀ ਨਾਲ ਟਕਰਾ ਕੇ ਪਲਟ ਗਈ ਅਤੇ ਉਸ ਦੇ ਪਿੱਛੇ ਗੰਨੇ ਨਾਲ ਭਰੀ ਇੱਕ ਹੋਰ ਟਰਾਲੀ ਜ਼ਬਰਦਸਤ ਟੱਕਰ ਤੋਂ ਬਾਅਦ ਪਲਟ ਗਈ। ਸੜਕ ’ਤੇ ਭਾਰੀ ਜਾਮ ਲੱਗ ਗਿਆ ਅਤੇ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ।ਫਿਲੌਰ ਪੁਲਸ ਨੂੰ ਸੂਚਿਤ ਕੀਤਾ ਗਿਆ ਅਤੇ ਮੌਕੇ ‘ਤੇ ਭਾਰੀ ਪੁਲਸ ਫੋਰਸ ਨਾਲ ਪਹੁੰਚੀ। ਪਲਸ ਵਲੋਂ ਕਰੇਨ ਬੁਲਾ ਕੇ ਨੁਕਸਾਨੇ ਵਾਹਨਾਂ ਨੂੰ ਸੜਕ ਤੋਂ ਹਟਾਇਆ ਗਿਆ। ਵਾਹਨਾਂ ਦੇ ਚਾਲਕਾਂ ਦਾ ਬਚਾਅ ਹੋ ਗਿਆ ਪਰ ਇਸ ਦੌਰਾਨ ਇੱਕ ਟਰੈਕਟਰ ਦੇ ਦੋ ਟੁਕੜੇ ਹੋ ਗਏ ਅਤੇ ਕਈ ਵਾਹਨ ਨੁਕਸਾਨੇ ਗਏ।ਲੰਬੀ ਦੂਰੀ ਦੀਆਂ ਬੱਸਾਂ, ਤੀਰਥ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂਆਂ ਨਾਲ ਭਰੀਆਂ ਬੱਸਾਂ ਦੇ ਯਾਤਰੀ ਕਾਫੀ ਪਰੇਸ਼ਾਨ ਦੇਖੇ ਗਏ।


The post ਸੰਘਣੀ ਧੁੰਦ ਦਾ ਕਹਿਰ: ਇਕ-ਇਕ ਕਰਕੇ ਕਈ ਵਾਹਨ ਪਲਟੇ,(ਦੇਖੋ ਤਸਵੀਰਾਂ) appeared first on Welcome Punjab News.
source https://welcomepunjab.in/dense-fog-of-fury-one-one-one/