ਪੰਜਾਬੀ ਨੋਜਵਾਨ ਦਾ ਪਲਟਿਆ ਟਰੱਕ ਲੋਕਾਂ ਨੇ ਹੱਦ ਕੀਤੀ ਪਾਰ, ਕਿੰਨੂ ਸਮੇਂਤ ਟਰੱਕ ਦੇ ਪੁਰਜ਼ੇ ਵੀ ਲੁੱਟੇ

0

ਨੈਸ਼ਨਲ ਡੈਸਕ – ਪੰਜਾਬੀ ਟਰੱਕ ਡਰਾਈਵਰ ਨਾਲ ਬਿਹਾਰ ਵਿੱਚ ਅਣਹੋਣੀ ਵਾਪਰਣ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਸਬੰਧੀ ਟਰੱਕ ਮਾਲਕ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਰਾਹੀਂ ਦੱਸਿਆ ਕਿ ਉਹ ਅਬੋਹਰ ਤੋਂ ਬਿਹਾਰ ਟਰੱਕ ਲੈਕੇ ਜਾ ਰਿਹਾ ਸੀ ਜੋ ਕਿੰਨੂਆਂ ਦਾ ਭਰਿਆ ਹੋਇਆ ਸੀ। ਰਸਤੇ ਵਿੱਚ ਐਕਸੀਡੈਂਟ ਹੋਣ ਕਾਰਨ ਟਰੱਕ ਪਲਟ ਗਿਆ। ਉਸ ਨੇ ਦੱਸਿਆ ਕਿ ਸਥਾਨਕ ਲੋਕਾਂ ਨੇ ਮਦਦ ਕਰਨ ਦੀ ਥਾਂ ਕਿੰਨੂਆਂ ਦੇ ਕਰੇਟ ਚੋਰੀ ਕਰਕੇ ਲੈ ਗਏ। ਹੱਦ ਤਾਂ ਇਸ ਗੱਲ ਦੀ ਹੋ ਗਈ ਕਿ ਲੋਕਾਂ ਨੇ ਕਿੰਨੂਆਂ ਦੇ ਨਾਲ ਟਰੱਕ ਦੇ ਪੁਰਜ਼ੇ ਟਰੱਕ ਦੀ ਬੈਟਰੀ, ਜੈਕ ਅਤੇ ਹੋਰ ਸਾਮਾਨ ਵੀ ਚੋਰੀ ਕਰ ਲਿਆ। ਪੀੜਤ ਚਾਲਕ ਨੇ ਦੱਸਿਆ ਕਿ ਉਸ ਨੂੰ ਰਾਹ ਜਾਂਦੇ ਕੁੱਝ ਲੋਕਾਂ ਨੇ ਟਰੱਕ ਵਿਚੋਂ ਕੱਢ ਕੇ ਜ਼ਖ਼ਮੀ ਹਾਲਤ ‘ਚ ਹਸਪਤਾਲ ਪਹੁੰਚਾਇਆ ਪਰੰਤੂ ਜਦੋਂ ਅਗਲੀ ਸਵੇਰ ਉਹ ਵਾਪਸ ਘਟਨਾ ਸਥਾਨ ਤੇ ਪੁੱਜਿਆ ਤਾਂ ਜਿ਼ਆਦਾਤਰ ਮਾਲ ਚੋਰੀ ਹੋ ਗਿਆ ਸੀ।ਜਿ਼ਕਰਯੋਗ ਹੈ ਕਿ ਇਸਤੋਂ ਪਹਿਲਾਂ ਅਜਿਹੀ ਦੀ ਘਟਨਾ ਪੰਜਾਬ ਦੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਾਹਮਣੇ ਆਈ ਸੀ, ਜਦੋਂ ਜ਼ੰਮੂ ਕਸ਼ਮੀਰ ਦੇ ਇੱਕ ਵਿਅਕਤੀ ਦਾ ਟਰੱਕ ਪਲਟ ਗਿਆ ਸੀ ਅਤੇ ਲੋਕ ਸੇਬ ਲੁੱਟ ਕੇ ਲੈ ਗਏ ਸਨ। ਹਾਲਾਂਕਿ 2 ਪੰਜਾਬੀਆਂ ਨੇ ਸੇਬ ਮਾਲਕ ਨੂੰ ਉਸਦੇ ਬਣਦੇ ਪੈਸੇ ਮੋੜ ਕੇ ਮਿਸਾਲ ਕਾਇਮ ਕੀਤੀ ਸੀ।

The post ਪੰਜਾਬੀ ਨੋਜਵਾਨ ਦਾ ਪਲਟਿਆ ਟਰੱਕ ਲੋਕਾਂ ਨੇ ਹੱਦ ਕੀਤੀ ਪਾਰ, ਕਿੰਨੂ ਸਮੇਂਤ ਟਰੱਕ ਦੇ ਪੁਰਜ਼ੇ ਵੀ ਲੁੱਟੇ appeared first on Welcome Punjab News.



source https://welcomepunjab.in/punjabi-nojwan-da-paltya-tr/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top