ਚੰਡੀਗੜ੍ਹ(ਸਰਬਜੀਤ ਸਿੰਘ ): ਕੋਰੋਨਾ ਨੇ ਇੱਕ ਵਾਰ ਫਿਰ ਦੇਸ਼ ਵਿੱਚ ਦਸਤਕ ਦਿੱਤੀ ਹੈ। ਭਾਰਤ ਵਿੱਚ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਵਿਚਕਾਰ ਪੰਜਾਬ ਵਿੱਚ ਵੀ ਇਸ ਦੇ ਅੰਕੜੇ ਵਧਣੇ ਸ਼ੁਰੂ ਹੋ ਗਏ ਹਨ।ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਕੋਵਿਡ-19 ਦਾ ਪਹਿਲਾ ਕੇਸ ਸਾਹਮਣੇ ਆਇਆ ਹੈ। ਇਹ ਵਿਦਿਆਰਥੀ ਪੰਜਾਬ ਯੂਨੀਵਰਸਿਟੀ ਦੇ ਜਿਓਲੋਜੀ ਡਿਪਾਰਟਮੈਂਟ ਦਾ ਸਕਾਲਰ ਹੈ। ਇਹ ਵਿਦਿਆਰਥੀ 26 ਦਸੰਬਰ ਨੂੰ ਅਮਰੀਕਾ ਤੋਂ ਵਾਪਸ ਆਇਆ ਸੀ। ਦਿੱਲੀ ਏਅਰਪੋਰਟ ਉਤੇ ਵਿਦਿਆਰਥੀ ਦਾ ਕੋਵਿਡ ਟੈਸਟ ਕੀਤਾ ਸੀ, ਜਿਸ ਦੀ ਰਿਪੋਰਟ ਪਾਜੀਟਿਵ ਆਈ ਹੈ। ਇਹ ਵਿਦਿਆਰਥੀ ਪੜ੍ਹਾਈ ਨਾਲ ਸਬੰਧਤ ਕੰਮ ਕਰਕੇ ਵਿਦੇਸ਼ਗਿਆ ਸੀ ਅਤੇ ਵਿਦਿਆਰਥੀ 26 ਤਰੀਕ ਨੂੰ ਅਮਰੀਕਾ ਤੋਂ ਵਾਪਿਸ ਆਇਆ ਹੈ। ਵਿਦਿਆਰਥੀ ਦੀ ਰਿਪੋਰਟ ਪਾਜੀਟਿਵ ਆਉਣ ਤੋਂ ਬਾਅਦੇ ਯੂਨੀਵਰਸਿਟੀ ਦੇ ਲੜਕਿਆਂ ਦੇ ਹੋਸਟਲ ਨੰਬਰ 4 ਵਿੱਚ ਫਰਸ਼ ਅਤੇ ਕਮਰਿਆਂ ਨੂੰ ਸੈਨੀਟਾਈਜ਼ ਕੀਤਾ ਗਿਆ ਹੈ। ਪੀੜਤ ਵਿਦਿਆਰਥੀ ਨੂੰ ਯੂਨੀਵਰਸਿਟੀ ਨੇ ਪੀਯੂ ਗੈਸਟ ਹਾਊਸ ‘ਚ 2 ਜਨਵਰੀ ਤੱਕ ਕੁਆਰੰਟੀਨ ਕੀਤਾ ਹੈ। ਉਸ ਤੋਂ ਬਾਅਦ ਵਿਦਿਆਰਥੀ ਦਾ ਮੁੜ ਟੈਸਟ ਕੀਤਾ ਜਾਵੇਗਾ। ਪੀੜਤ ਵਿਦਿਆਰਥੀ ਵਿੱਚ ਹਾਲੇ ਤੱਕ ਕੋਈ ਲੱਛਣ ਨਹੀਂ ਨਜ਼ਰ ਆਏ ਹਨ।
The post ਇਸ ਮਸ਼ਹੂਰ ਯੂਨੀਵਰਸਿਟੀ ‘ਚ ਕੋਰੋਨਾ ਨੇ ਦਿੱਤੀ ਦਸਤਕ, ਵਿਦਿਆਰਥੀ ਆਇਆ ਪਾਜ਼ੀਟਿਵ appeared first on Welcome Punjab News.
source https://welcomepunjab.in/in-this-famous-university-co/