WhatsApp ਦੀ ਵਰਤੋਂ ਕਰਨ ਵਾਲੇ ਹੋ ਜਾਓ ਸਾਵਧਾਨ, ਯੂਜ਼ਰਜ਼ ਦਾ ਡੇਟਾ ਹੋਇਆ ਲੀਕ

0

 ਨੈਸ਼ਨਲ ਡੈਸਕ-ਵਟਸਐਪ ਦੁਨੀਆ ਵਿਚ ਸਭ ਤੋਂ ਜ਼ਿਆਦਾ ਸੰਦੇਸ਼ (message) ਇਧਰ-ਉਧਰ ਕਰਨ ਵਾਲੀ ਐਪ (app) ਹੈ। ਐਪ ਦੀ ਵਰਤੋਂ ਵੁਆਇਸ/ਵੀਡੀਓ ਕਾਲ, ਫਾਈਲ ਟਰਾਂਸਫਰ ਤੇ ਪੇਮੈਂਟ ਕਰਨ ਲਈ ਵੀ ਕੀਤੀ ਜਾ ਸਕਦੀ ਹੈ। ਮੈਟਾ ਦੇ ਅਧਿਕਾਰ ਵਾਲੇ ਪਲੇਟਫਾਰਮ ਦੀ ਵਰਤੋਂ ਦੁਨੀਆ ਭਰ ਵਿਚ ਦੋ ਅਰਬ ਤੋਂ ਵੱਧ ਯੂਜ਼ਰਜ਼ ਕਰਦੇ ਹਨ ਪਰ ਇਸ ਦਰਮਿਆਨ ਵਟਸਐਪ ਦੀ ਵਰਤੋਂ ਕਰਨ ਵਾਲੇ ਯੂਜ਼ਰ ਲਈ ਚਿੰਤਾ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਵੱਡੀ ਗਿਣਤੀ ਵਿਚ ਯੂਜ਼ਰ ਦਾ ਡੇਟਾ ਚੋਰੀ ਹੋ ਚੁੱਕਾ ਹੈ। ਇਕ ਰਿਪੋਰਟ ਮੁਤਾਬਕ 48.7 ਕਰੋੜ ਯੂਜ਼ਰਜ਼ ਦੇ ਵਟਸਐਪ ਨੰਬਰ ਚੋਰੀ ਕਰਕੇ ਇਨ੍ਹਾਂ ਨੂੰ ਅੱਗੇ ਹੈਕਿੰਗ ਦੇ ਕੰਮ ਵਿਚ ਲੱਗੀ ‘ਮਸ਼ਹੂਰ’ ਫੋਰਮ ਨੂੰ ਵੇਚਿਆ ਗਿਆ ਹੈ। ਮੀਡੀਆ ਰਿਪੋਰਟ ਦੀ ਮੰਨੀਏ ਤਾਂ ਵੇਚੇ ਗਏ ਡੇਟਾਬੇਸ ਵਿੱਚ ਕਥਿਤ 84 ਮੁਲਕਾਂ ਦੇ ਵਟਸਐਪ ਯੂਜ਼ਰਸ ਦਾ ਡੇਟਾ ਤੇ ਫੋਨ ਨੰਬਰ ਹਨ। ਇਨ੍ਹਾਂ ‘ਚ ਅਮਰੀਕਾ ਦੇ 3.2 ਕਰੋੜ, ਯੂਕੇ 1.1 ਕਰੋੜ ਤੇ ਰੂਸ ਦੇ 1 ਕਰੋੜ ਯੂ਼ਜ਼ਰ ਸ਼ਾਮਲ ਹਨ। ਹੈਕਰਾਂ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਵੱਡੀ ਗਿਣਤੀ ਫੋਨ ਨੰਬਰ ਹਨ, ਜਿਹੜੇ ਮਿਸਰ (4.5 ਕਰੋੜ), ਸਾਊਦੀ ਅਰਬ (2.9 ਕਰੋੜ), ਫਰਾਂਸ (2 ਕਰੋੜ) ਤੇ ਤੁਰਕੀ (2 ਕਰੋੜ) ਦੇ ਨਾਗਰਿਕਾਂ ਨਾਲ  ਸਬੰਧਤ ਹਨ। ਰਿਪੋਰਟ ਮੁਤਾਬਕ ਹੈਕਰਾਂ ਵੱਲੋਂ ਅਮਰੀਕੀ ਡੇਟਾ 7000 ਡਾਲਰ, ਯੂਕੇ ਦਾ 2500 ਡਾਲਰ ਤੇ ਜਰਮਨੀ ਦਾ ਡੇਟਾ 2000 ਡਾਲਰ ‘ਚ ਵੇਚਿਆ ਜਾ ਰਿਹਾ ਹੈ।  ਸਾਈਬਰ ਨਿਊਜ਼ ਦੀ ਰਿਪੋਰਟ ਮੁਤਾਬਕ ਵਿਕਰੇਤਾ ਨੇ ਦਾਅਵਾ ਕੀਤਾ ਹੈ ਕਿ ਡਾਟਾਬੇਸ ਵਿਚ 50 ਕਰੋੜ ਫੋਨ ਨੰਬਰ ਹਨ, ਜਿਹੜੇ ਭਾਰਤ ਸਣੇ 84 ਵੱਖ-ਵੱਖ ਦੇਸ਼ਾਂ ਵਿਚ ਐਕਟਿਵ ਵਟਸਐਪ ਯੂਜ਼ਰਜ਼ ਦੇ ਹਨ।

The post WhatsApp ਦੀ ਵਰਤੋਂ ਕਰਨ ਵਾਲੇ ਹੋ ਜਾਓ ਸਾਵਧਾਨ, ਯੂਜ਼ਰਜ਼ ਦਾ ਡੇਟਾ ਹੋਇਆ ਲੀਕ appeared first on Welcome Punjab News.



source https://welcomepunjab.in/are-you-using-whatsapp/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top