ਬੁਰੀ ਖਬਰ,ਨਹੀਂ ਰਹੇ ਪੱਤਰਕਾਰ ਸਰਦਾਰ ਮਹਿੰਦਰ ਸਿੰਘ ਚਾਵਲਾ ਜੀ

0

ਜਲੰਧਰ (ਵਿੱਕੀ ਸੂਰੀ)- ਮਹਾਨਗਰ ’ਚ ਇਕ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਕਿ ਸਾਡੇ ਅਤੀ ਸਤਿਕਾਰਯੋਗ ਜੱਗ ਬਾਣੀ ਦੇ ਵਰਿਸ਼ਠ ਪੱਤਰਕਾਰ ਸਰਦਾਰ ਮਹਿੰਦਰ ਸਿੰਘ ਚਾਵਲਾ ਜੀ  ਅੱਜ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਇਸ ਦੁੱਖਦਾਈ ਖਬਰ ਨਾਲ ਉਨ੍ਹਾਂ ਦਾ ਪਰਿਵਾਰ ਸਦਮੇ ਵਿੱਚ ਹੈ ਅਤੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਸਰਦਾਰ ਮਹਿੰਦਰ ਸਿੰਘ ਚਾਵਲਾ ਦੇ ਪੁੱਤਰ ਜੋ ਵਿਦੇਸ਼ ’ਚ ਹਨ। ਜਾਣਕਾਰੀ ਅਨੁਸਾਰ ਸਰਦਾਰ ਮਹਿੰਦਰ ਸਿੰਘ ਚਾਵਲਾ ਪਿੱਛਲੇ ਕੁਝ ਦਿਨਾਂ ਤੋਂ ਪੈਰਾਲਾਇਸ ਅਟੈਕ ਕਰਕੇ ਬਿਮਾਰ ਸਨ ਤੇ ਅੱਜ ਸਵੇਰੇ ਅਚਾਨਕ ਉਹ ਅਕਾਲ ਚਲਾਣਾ ਕਰ ਗਏ।ਸਰਦਾਰ ਮਹਿੰਦਰ ਸਿੰਘ ਚਾਵਲਾ ਜੀ ਦੀ  ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਅੱਜ 18 -11-2022 ਦੁਪਹਿਰ 3:00 ਵਜੇ ਮਾਡਲ ਟਾਊਨ, ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਇਸ ਮੌਕੇ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਰਦਾਰ ਮਹਿੰਦਰ ਸਿੰਘ ਚਾਵਲਾ ਜੀ ਬਹੁਤ ਹੀ ਦਿਆਲੂ ਅਤੇ ਨੇਕ ਸੁਭਾਅ ਦੇ ਮਾਲਕ ਸਨ, ਜੋ ਸਾਨੂੰ ਸਭ ਨੂੰ ਸਦੀਵੀਂ ਵਿਛੋੜਾ ਦੇ ਕੇ ਗੁਰੂ ਚਰਨਾਂ ’ਚ ਜਾ ਬਿਰਾਜੇ ਹਨ ਅਤੇ ਅਸੀਂ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਉਨ੍ਹਾਂ ਨੂੰ ਆਪਣੇ ਚਰਨਾਂ ’ਚ ਨਿਵਾਸ ਦੇਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

 

 

The post ਬੁਰੀ ਖਬਰ,ਨਹੀਂ ਰਹੇ ਪੱਤਰਕਾਰ ਸਰਦਾਰ ਮਹਿੰਦਰ ਸਿੰਘ ਚਾਵਲਾ ਜੀ appeared first on Welcome Punjab News.



source https://welcomepunjab.in/bad-news-journalist/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top