ਦਾਨਿਸ਼ਮੰਦਾ ਅੱਡੇ ਤੇ ਦੋ ਦੁਕਾਨਦਾਰ ਆਪਸ ‘ਚ ਭਿੜੇ,ਤੇਜਧਾਰ ਹਥਿਆਰਾਂ ਨਾਲ 4 ਜਖਮੀ

0

ਜਲੰਧਰ(ਬਿਉਰੋ): ਬਸਤੀ ਦਾਨਿਸ਼ਮੰਡਾ ਅੱਡੇ ‘ਤੇ ਦੋ ਦੁਕਾਨਦਾਰਾਂ ਵਲੋਂ ਆਪਸ ‘ਚ ਭਿੜਣ ਦਾ ਮਾਮਲਾ ਸਾਹਮਣੇ ਆਇਆ ਹੈ। ਦਾਨਿਸ਼ਮੰਡਾ ‘ਚ ਪਾਰਕਿੰਗ ਨੂੰ ਲੈ ਕੇ ਅਹਾਤਾ ਚਲਾਉਣ ਵਾਲੇ ਕਲੀਨਿਕ ਚਲਾ ਰਹੇ ਡਾਕਟਰ ਵਿਚਾਲੇ ਝਗੜਾ ਹੋ ਗਿਆ। ਡਾਕਟਰ ਕਲੀਨਿਕ ਦੇ ਨਾਲ ਹੀ ਲੜਕਾ ਜੋ ਕੱਪੜਿਆਂ ਦੀ ਦੁਕਾਨ ਕਰਦਾ ਹੈ, ਝਗੜਾ ਹੁੰਦਾ ਦੇਖ ਕੇ ਮੌਕੇ ‘ਤੇ ਪਹੁੰਚਿਆ ਤਾਂ ਅਹਾਤੇ ਦੇ ਮਾਲਕ ਅਤੇ ਲੜਕੇ ਦੀ ਆਪਸ ‘ਚ ਝੜਪ ਹੋ ਗਈ। ਦੋਵਾਂ ਵਿੱਚ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕੀਤੀ ਗਈ। ਇਸ ਝਗੜੇ ਵਿੱਚ ਚਾਰ ਵਿਅਕਤੀ ਜ਼ਖ਼ਮੀ ਹੋ ਗਏ ਹਨ।ਅਹਾਤੇ ਚਲਾ ਰਹੇ ਦੁਕਾਨਦਾਰ ਦਾ ਕਹਿਣਾ ਹੈ ਕਿ ਦਾਨਿਸ਼ਮੰਦਾਂ ਅੱਡੇ ਵਿੱਚ ਉਸ ਦੀਆਂ ਆਪਣੀਆਂ ਦੁਕਾਨਾਂ ਹਨ। ਕੱਪੜੇ ਦਾ ਕਾਰੋਬਾਰ ਕਰਨ ਵਾਲਿਆਂ ਦਾ ਸਕੂਟਰ ਖੜ੍ਹਾ ਕਰਨ ਨੂੰ ਲੈ ਕੇ ਝਗੜਾ ਹੋ ਗਿਆ ਸੀ। ਅਚਾਨਕ ਪੰਜ-ਛੇ ਵਿਅਕਤੀ ਆਏ ਅਤੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਹਮਲਾ ਹੋਣ ਵੇਲੇ ਉਹ ਦੁਕਾਨ ਵਿੱਚ ਇਕੱਲਾ ਸੀ। ਹਮਲਾ ਕਰਨ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ। ਅਹਾਤੇ ਦੇ ਮਾਲਕ ਨੇ ਦੱਸਿਆ ਕਿ ਭਾਵੇਂ ਉਨ੍ਹਾਂ ਦੀ ਆਪਸ ਵਿੱਚ ਕੋਈ ਦੁਸ਼ਮਣੀ ਨਹੀਂ ਹੈ ਪਰ ਵਾਰ-ਵਾਰ ਹਮਲਾ ਕਰਨ ਵਾਲੇ ਉਸ ’ਤੇ ਦੁਕਾਨਾਂ ਵੇਚਣ ਲਈ ਦਬਾਅ ਪਾਉਂਦੇ ਹਨ। ਉਹ ਉਸਨੂੰ ਕਿਤੇ ਬਾਹਰ ਦੁਕਾਨਾਂ ਖਰੀਦ ਦੇਣਗੇ। ਜਦਕਿ ਦੂਜੀ ਧਿਰ ਦਾ ਕਹਿਣਾ ਹੈ ਕਿ ਹਮਲਾ ਉਨ੍ਹਾਂ ਵੱਲੋਂ ਨਹੀਂ ਸਗੋਂ ਅਹਾਤੇ ਦੇ ਮਾਲਕ ਵੱਲੋਂ ਕੀਤਾ ਗਿਆ ਹੈ। ਉਸਦੀ ਇੱਕ ਦੁਕਾਨ ਵੀ ਹੈ। ਅਕਸਰ ਉਹ ਆਪਣੀ ਦੁਕਾਨ ਦੇ ਸਾਹਮਣੇ ਦੋਪਹੀਆ ਵਾਹਨ ਪਾਰਕ ਕਰ ਲੈਂਦਾ ਹੈ। ਮੈਂ ਪਹਿਲਾਂ ਵੀ ਕਈ ਵਾਰ ਸਮਝਾਇਆ ਪਰ ਉਹ ਨਹੀਂ ਮੰਨਿਆ। ਇਸ ਵਾਰ ਵੀ ਉਨ੍ਹਾਂ ਨੂੰ ਸਕੂਟਰ ਹਟਾਉਣ ਲਈ ਕਿਹਾ, ਜਿਸ ‘ਤੇ ਉਨ੍ਹਾਂ ਹਮਲਾ ਕਰ ਦਿੱਤਾ।

The post ਦਾਨਿਸ਼ਮੰਦਾ ਅੱਡੇ ਤੇ ਦੋ ਦੁਕਾਨਦਾਰ ਆਪਸ ‘ਚ ਭਿੜੇ,ਤੇਜਧਾਰ ਹਥਿਆਰਾਂ ਨਾਲ 4 ਜਖਮੀ appeared first on Welcome Punjab News.



source https://welcomepunjab.in/danishmanda-ade-te-two-duk/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top