ASI ਨੇ ਜਬਰ ਜਨਾਹ ਪੀੜਤ ਨਾਲ ਕੀਤਾ ਸ਼ਰਮਨਾਕ ਕਾਰਾ,ਮਾਮਲਾ ਦਰਜ,ਦੇਖੋ ਤਸਵੀਰ

0

ਡੇਰਾਬੱਸੀ (ਪ੍ਰਦੀਪ ਕੰਗ) : ਪੰਜਾਬ ਪੁਲਸ ਦੀ ਮਹਿਲਾ ਏ.ਐੱਸ.ਆਈ.ਦੀ ਰਿਸ਼ਵਤ ਲੈਂਦੇ ਹੋਏ ਇੱਕ ਵੀਡੀਓ ਵਾਇਰਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਜਿਉਂ ਹੀ ਡੇਰਾਬੱਸੀ ਦੇ ਏ.ਐਸ.ਪੀ. ਡਾ. ਦਰਪਨ ਆਹਲੂਵਾਲੀਆ ਦੇ ਧਿਆਨ ਵਿੱਚ ਆਈਆ ਤਾਂ ਉਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਏ.ਐਸ.ਆਈ. ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦਇਏ ਇਸ ਮਹਿਲਾ A.S.I. ਨੂੰ 15 ਅਗਸਤ ਨੂੰ ਸਨਮਾਨਿਤ ਕੀਤਾ ਗਿਆ ਸੀ। ਏ.ਐਸ.ਆਈ. ਪਰਵੀਨ ਕੌਰ, ਜੋ ਮੌਜੂਦਾ ਸਮੇਂ ਡੇਰਾਬੱਸੀ ਥਾਣੇ ਵਿੱਚ ਤਾਇਨਾਤ ਹੈ, ‘ਤੇ ਜਬਰ-ਜਨਾਹ ਤੋ ਪੀੜਤ ਵਲੋਂ ਰਿਸ਼ਵਤ ਲੈਣ ਦਾ ਦੋਸ਼ ਹੈ। ਏ.ਐਸ.ਪੀ ਆਹਲੂਵਾਲੀਆ ਨੇ ਦੱਸਿਆ ਕਿ ਪੁਲਿਸ ਨੇ ਏ.ਐਸ.ਆਈ. ਪਰਵੀਨ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ  ਹੈ।

ਵੀਡੀਓ ਵਿੱਚ ਏ.ਐਸ.ਆਈ. ਉਸ ਔਰਤ ਦੇ ਘਰ ਬੈਠੀ ਨਜ਼ਰ ਆ ਰਹੀ ਹੈ ਅਤੇ ਉਹ ਔਰਤ ਤੋਂ ਪੈਸੇ ਲੈ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਪੁਲਸ ਮੁਲਾਜ਼ਮ ਕਿਸੇ ਕੰਮ ਲਈ ਔਰਤ ਤੋਂ ਪੈਸੇ ਲੈ ਰਹੀ ਹੈ। ਦੂਜੇ ਪਾਸੇ ਸ਼ਿਕਾਇਤਕਰਤਾ ਔਰਤ ਨੇ ਦੱਸਿਆ ਕਿ ਉਕਤ ਮਹਿਲਾ ਪੁਲਸ ਮੁਲਾਜ਼ਮ ਨੇ ਉਸ ਤੋਂ ਪਹਿਲਾਂ 20 ਹਜ਼ਾਰ ਰੁਪਏ ਲਏ ਅਤੇ ਬਾਅਦ ਵਿਚ 10 ਹਜ਼ਾਰ ਰੁਪਏ ਲਏ।

The post ASI ਨੇ ਜਬਰ ਜਨਾਹ ਪੀੜਤ ਨਾਲ ਕੀਤਾ ਸ਼ਰਮਨਾਕ ਕਾਰਾ,ਮਾਮਲਾ ਦਰਜ,ਦੇਖੋ ਤਸਵੀਰ appeared first on Welcome Punjab News.



source https://welcomepunjab.in/asi-did-with-jabra-janah-victim-i/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top