ਨਵ-ਵਿਆਹੀ ਔਰਤ ਨੇ ਫਾਹਾ ਲਾਕੇ ਜੀਵਨ ਲੀਲਾ ਕੀਤੀ ਸਮਾਪਤ,ਸਹੁਰਾ ਪਰਿਵਾਰ ਤੇ ਮਾਮਲੇ ਹੋਇਆ ਦਰਜ

0

ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ

ਜਲੰਧਰ (ਸਰਬਜੀਤ ਸਿੰਘ ): ਕਸਬਾ ਲੋਹੀਆਂ ‘ਚ ਇਕ ਨਵ-ਵਿਆਹੀ ਔਰਤ ਨੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਮਾਤਾ ਰੇਖਾ ਰਾਣੀ ਨੇ ਦੱਸਿਆ ਕਿ ਮੇਰੀ ਲੜਕੀ ਲਵਪ੍ਰੀਤ ਕੌਰ ਜਿਸ ਦਾ ਵਿਆਹ ਕਰੀਬ ਇੱਕ ਸਾਲ ਪਹਿਲਾਂ ਗਗਨਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਜਨਤਾ ਨਗਰ ਲੁਧਿਆਣਾ ਨਾਲ ਹੋਇਆ ਸੀ। ਉਸ ਨੇ ਦੱਸਿਆ ਕਿ ਵਿਆਹ ਤੋਂ ਤੁਰੰਤ ਬਾਅਦ ਹੀ ਲੜਕੇ ਦੇ ਪਰਿਵਾਰ ਵਾਲੇ ਦਾਜ ਅਤੇ ਕਾਰ ਦੀ ਮੰਗ ਕਰਨ ਲੱਗੇ। ਇਸ ਗੱਲ ਨੂੰ ਲੈ ਕੇ ਉਹ ਸਾਡੀ ਬੇਟੀ ਲਵਪ੍ਰੀਤ ਦੀ ਕੁੱਟਮਾਰ ਕਰਦਾ ਸੀ।

ਮ੍ਰਿਤਕ ਲੜਕੀ ਦੀ ਮਾਂ ਨੇ ਦੱਸਿਆ ਕਿ ਕੁਝ ਰਿਸ਼ਤੇਦਾਰਾਂ ਨੇ ਲੜਕੇ ਦੇ ਪਰਿਵਾਰ ਨੂੰ ਮਿੰਨਤਾਂ ਕੀਤੀਆਂ ਕਿ ਲੜਕੀ ਦਾ ਪਰਿਵਾਰ ਗਰੀਬ ਹੈ ਅਤੇ ਉਹ ਪਹਿਲਾਂ ਹੀ ਆਪਣੀ ਆਮਦਨ ਤੋਂ ਵੱਧ ਖਰਚ ਕਰ ਚੁੱਕੇ ਹਨ। ਸੁਲ੍ਹਾ ਤੋਂ ਬਾਅਦ ਲੜਕੀ ਆਪਣੇ ਸਹੁਰੇ ਘਰ ਚਲੀ ਗਈ ਪਰ ਉਸ ਦੇ ਪਤੀ ਗਗਨਦੀਪ ਸਿੰਘ ਅਤੇ ਸੱਸ ਅਮਰਜੀਤ ਕੌਰ ਨੇ ਉਸ ਨੂੰ 26/10/2022 ਨੂੰ ਫਿਰ ਤੋਂ ਇੱਥੇ ਛੱਡ ਦਿੱਤਾ ਅਤੇ ਕਿਹਾ ਕਿ ਜੇਕਰ ਉਹ ਆਪਣੇ ਸਹੁਰੇ ਘਰ ਰਹਿਣਾ ਚਾਹੁੰਦੀ ਹੈ ਤਾਂ ਉਸ ਨੂੰ ਇੱਕ ਨਵੀਂ ਬ੍ਰੇਜ਼ਾ ਕਾਰ ਲੈਕੇ ਦਿਓ।

ਮ੍ਰਿਤਕ ਦੀ ਮਾਤਾ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਲਵਪ੍ਰੀਤ ਕੌਰ ਕਾਫੀ ਪਰੇਸ਼ਾਨ ਰਹਿਣ ਲੱਗੀ। ਗਗਨਦੀਪ ਸਿੰਘ ਨੇ ਸਾਨੂੰ ਫ਼ੋਨ ਕਰਕੇ ਨਕੋਦਰ ਅਦਾਲਤ ਵਿੱਚ ਆ ਕੇ ਤਲਾਕ ਬਾਰੇ ਗੱਲ ਕਰਨ ਲਈ ਕਿਹਾ। ਇਸ ਤੋਂ ਬਾਅਦ ਦੁਪਹਿਰ ਕਰੀਬ ਡੇਢ ਵਜੇ ਲਵਪ੍ਰੀਤ ਨੇ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਮਗਰੋਂ ਲੋਹੀਆਂ ਪੁਲੀਸ ਨੇ ਕਾਰਵਾਈ ਕਰਦਿਆਂ ਪਤੀ ਗਗਨਦੀਪ ਸਿੰਘ, ਸਹੁਰਾ ਅਮਰਜੀਤ ਸਿੰਘ, ਸੱਸ ਅਮਰਜੀਤ ਕੌਰ ਖ਼ਿਲਾਫ਼ ਧਾਰਾ 306 ਤਹਿਤ ਕੇਸ ਦਰਜ ਕਰ ਲਿਆ ਹੈ।

The post ਨਵ-ਵਿਆਹੀ ਔਰਤ ਨੇ ਫਾਹਾ ਲਾਕੇ ਜੀਵਨ ਲੀਲਾ ਕੀਤੀ ਸਮਾਪਤ,ਸਹੁਰਾ ਪਰਿਵਾਰ ਤੇ ਮਾਮਲੇ ਹੋਇਆ ਦਰਜ appeared first on Welcome Punjab News.



source https://welcomepunjab.in/the-newly-married-woman-hanged-herself/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top