ਜਲੰਧਰ(ਵਿੱਕੀ ਸੂਰੀ) : ਸਿਟੀ ਥਾਣਾ ਨੰ. 7 ਦੇ ਤਹਿਤ ਬੀਤੀ ਸ਼ਾਮ ਕੁਝ ਨੌਜਵਾਨਾਂ ਵੱਲੋਂ ਪੀ.ਪੀ.ਆਰ ਮਾਰਕੀਟ ਵਿੱਚ ਹੰਗਾਮਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਅਨੁਸਾਰ ਨੌਜਵਾਨਾਂ ਨੇ ਪਹਿਲਾਂ ਉਥੇ ਖੜ੍ਹੀਆਂ ਗੱਡੀਆਂ ਨੂੰ ਟੱਕਰ ਮਾਰੀ ਅਤੇ ਫਿਰ ਨਾਕੇ ‘ਤੇ ਖੜ੍ਹੇ ਪੁਲਸ ਮੁਲਾਜ਼ਮਾਂ ‘ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਏ।ਪੁਲੀਸ ਪਾਰਟੀ ਨੇ ਨੌਜਵਾਨਾਂ ਦਾ ਪਿੱਛਾ ਕਰਕੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਲੋਕਾਂ ਨੇ ਲੜਕੇ ਨੂੰ ਫੜ ਕੇ ਪੁਲਸ ਦੇ ਹਵਾਲੇ ਕੀਤਾ।

ਫਿਲਹਾਲ ਪੁਲਸ ਨੇ ਨੌਜਵਾਨ ਨੂੰ ਹਿਰਾਸਤ ‘ਚ ਲੈ ਲਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
The post ਜਲੰਧਰ ਦੇ ਪੀ.ਪੀ.ਆਰ ਮਾਰਕੀਟ ‘ਚ ਹੰਗਾਮਾ,ਪੁਲਸ ਮੁਲਾਜ਼ਮਾਂ ‘ਤੇ ਕਾਰ ਚੜ੍ਹਾਉਣ ਦੀ ਕੀਤੀ ਕੋਸ਼ਿਸ਼ appeared first on Welcome Punjab News.
source https://welcomepunjab.in/some-young-man-in-p-p-r-market/