ਬੁਰੀ ਖਬਰ: ਅਮਰੀਕਾ ’ਚ ਅਗਵਾ ਹੋਏ ਪੰਜਾਬੀ ਪਰਿਵਾਰ ਦੀ ਮੌਤ,ਪਰਿਵਾਰ ‘ਚ ਛਾਇਆ ਸੋਗ

0

ਹੁਸ਼ਿਆਰਪੁਰ: ਅਮਰੀਕਾ ਦੇ ਕੈਲੀਫੋਰਨੀਆ ’ਚ ਟਾਂਡਾ ਦੇ ਪਿੰਡ ਹਰਸੀਪਿੰਡ ਨਾਲ ਸਬੰਧਤ ਅਗਵਾ ਹੋਏ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ ਹੈ, ਜਿਸ ਦੀ ਪੁਸ਼ਟੀ ਉੱਥੋਂ ਦੀ ਪੁਲਿਸ ਨੇ ਕੀਤੀ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਚਾਰਾਂ ਦੀਆਂ ਲਾਸ਼ਾਂ ਇੰਡੀਆਨਾ ਰੋਡ ‘ਤੇ ਇਕ ਬਾਗ ‘ਚੋਂ ਬਰਾਮਦ ਕੀਤੀਆਂ ਗਈਆਂ ਹਨ। ਹਾਲਾਂਕਿ ਫਿਲਹਾਲ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ। ਮਰਸਡ ਸ਼ੈਰਿਫ ਅਧਿਕਾਰੀਆਂ ਨੇ 8 ਮਹੀਨੇ ਦੀ ਅਰੂਹੀ, ਉਸਦੀ ਮਾਂ ਜਸਲੀਨ ਕੌਰ (27), ਪਿਤਾ ਜਸਦੀਪ ਸਿੰਘ (36) ਅਤੇ ਤਾਇਆ ਅਮਨਦੀਪ ਸਿੰਘ (39) ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਸ ਖਬਰ ਤੋਂ ਬਾਅਦ ਟਾਂਡਾ ‘ਚ ਰਹਿਣ ਵਾਲਾ ਪਰਿਵਾਰ ਸਦਮੇ ‘ਚ ਹੈ।


ਦੱਸ ਦੇਈਏ ਕਿ ਬੀਤੇ ਦਿਨੀ ਕੈਲੀਫੋਰਨੀਆ ਤੋਂ ਪੰਜਾਬੀ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਅਗਵਾ ਕੀਤਾ ਗਿਆ ਸੀ। ਜਿਨ੍ਹਾਂ ਵਿੱਚ ਅੱਠ ਮਹੀਨੇ ਦੀ ਬੱਚੀ ਤੇ ਉਸ ਦੇ ਮਾਪੇ ਸ਼ਾਮਿਲ ਸਨ।

The post ਬੁਰੀ ਖਬਰ: ਅਮਰੀਕਾ ’ਚ ਅਗਵਾ ਹੋਏ ਪੰਜਾਬੀ ਪਰਿਵਾਰ ਦੀ ਮੌਤ,ਪਰਿਵਾਰ ‘ਚ ਛਾਇਆ ਸੋਗ appeared first on Welcome Punjab News.



source https://welcomepunjab.in/bad-news-kidnapped-in-america/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top