ਕਾਰ ‘ਚ ਸਿਗਰਟ ਪੀਣ ਨੂੰ ਲੈ ਕੇ ਡਰਾਈਵਰ ਤੇ ਟ੍ਰੈਫਿਕ ਮੁਲਾਜ਼ਮ ਵਿਚਾਲੇ ਜ਼ਬਰਦਸਤ ਹੰਗਾਮਾ

0

ਬਠਿੰਡਾ: ਸ਼ਹਿਰ ਵਿੱਚ ਸ਼ੁੱਕਰਵਾਰ ਨੂੰ ਇੱਕ ਕਾਰ ਚਾਲਕ ਅਤੇ ਇੱਕ ਟ੍ਰੈਫਿਕ ਮੁਲਾਜ਼ਮ ਵਿਚਾਲੇ ਜ਼ਬਰਦਸਤ ਹੰਗਾਮਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਹ ਹੰਗਾਮਾ ਕਾਰ ‘ਚ ਸਿਗਰਟ ਪੀਣ ਕਾਰਨ ਹੋਇਆ। ਜਦੋਂ ਟ੍ਰੈਫਿਕ ਅਧਿਕਾਰੀ ਨੇ ਕਾਰ ਚਾਲਕ ਨੂੰ ਸਿਗਰਟ ਪੀਣ ਤੋਂ ਰੋਕਿਆ ਤਾਂ ਉਸ ਨੇ ਟ੍ਰੈਫਿਕ ਅਧਿਕਾਰੀ ਨਾਲ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਇਸ ਪੂਰੇ ਝਗੜੇ ਦੀ ਵੀਡੀਓ ਟਰੈਫਿਕ ਅਧਿਕਾਰੀ ਨੇ ਰਿਕਾਰਡ ਕੀਤੀ।ਕਾਰ ਚਾਲਕ ਦਾ ਦੋਸ਼ ਹੈ ਕਿ ਉਹ ਆਪਣੀ ਕਾਰ ਵਿੱਚ ਸਿਗਰਟ ਪੀ ਰਿਹਾ ਸੀ ਪਰ ਟਰੈਫਿਕ ਕਰਮਚਾਰੀ ਨੇ ਉਸ ਨੂੰ ਪਹਿਲਾਂ ਭੁੱਚੋ ਮੰਡੀ ਵਿੱਚ ਰੋਕਿਆ ਅਤੇ ਅੱਜ ਫਿਰ ਬਠਿੰਡਾ ਵਿੱਚ ਰੋਕ ਲਿਆ। ਕਾਰ ਚਾਲਕ ਨੇ ਇਹ ਵੀ ਦੋਸ਼ ਲਾਇਆ ਕਿ ਟਰੈਫਿਕ ਕਰਮਚਾਰੀ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਉਸ ਨੇ ਟ੍ਰੈਫਿਕ ਕਰਮਚਾਰੀਆਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਸਿਗਰਟ ਦਾ ਧੂੰਆਂ ਉਸ ਦੇ ਚਿਹਰੇ ‘ਤੇ ਮਰਨ ਲੱਗਾ।ਦੂਜੇ ਪਾਸੇ ਇਸ ਪੂਰੇ ਵਿਵਾਦ ਤੋਂ ਬਾਅਦ ਟਰੈਫਿਕ ਅਧਿਕਾਰੀ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਦੱਸਿਆ ਕਿ ਕਾਰ ਚਾਲਕ ਗੱਡੀ ਚਲਾਉਂਦੇ ਸਮੇਂ ਸਿਗਰਟ ਪੀ ਰਿਹਾ ਸੀ ਤਾਂ ਅਸੀਂ ਉਸ ਨੂੰ ਰੋਕ ਲਿਆ। ਉਲਟਾ ਇਹ ਸਾਨੂੰ ਸਬਕ ਸਿਖਾਉਣ ਲੱਗ ਪਿਆ ਅਤੇ ਕਹਿਣ ਲੱਗਾ ਕਿ ਮੈਂ ਤੁਹਾਡੀ ਵਰਦੀ ਲਹਾ ਦੇਵਾਂਗਾ। ਅਸੀਂ ਇਹ ਸਾਰੀ ਗੱਲ ਸੀਨੀਅਰ ਅਧਿਕਾਰੀ ਨੂੰ ਦੱਸ ਦਿੱਤੀ ਹੈ।

The post ਕਾਰ ‘ਚ ਸਿਗਰਟ ਪੀਣ ਨੂੰ ਲੈ ਕੇ ਡਰਾਈਵਰ ਤੇ ਟ੍ਰੈਫਿਕ ਮੁਲਾਜ਼ਮ ਵਿਚਾਲੇ ਜ਼ਬਰਦਸਤ ਹੰਗਾਮਾ appeared first on Welcome Punjab News.



source https://welcomepunjab.in/fear-of-smoking-in-the-car/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top