ਨੈਸ਼ਨਲ ਡੈਸਕ – ਕੈਨੇਡਾ ਵਿੱਚ ਰਹਿੰਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ। ਕੈਨੇਡਾ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕੰਮ ਕਰਨ ਦੀ ਸਮਾਂ ਸੀਮਾ ਵਧਾ ਦਿੱਤੀ ਹੈ। ਹੁਣ ਕੈਨੇਡਾ ਵਿੱਚ ਵਿਦਿਆਰਥੀ ਕਾਨੂੰਨੀ ਤੌਰ ‘ਤੇ 15 ਨਵੰਬਰ, 2022 ਤੋਂ 31 ਦਸੰਬਰ, 2023 ਤੱਕ ਹਫ਼ਤੇ ਵਿੱਚ 40 ਘੰਟੇ ਕੰਮ ਕਰ ਸਕਦੇ ਹਨ।ਦੱਸ ਦੇਈਏ ਕਿ ਪਹਿਲਾਂ ਵਿਦਿਆਰਥੀ ਹਫ਼ਤੇ ਵਿੱਚ ਸਿਰਫ਼ 20 ਘੰਟੇ ਹੀ ਕੰਮ ਕਰ ਸਕਦੇ ਸਨ। ਪਰ ਹੁਣ ਕੈਨੇਡਾ ਸਰਕਾਰ ਨੇ ਵੱਡੀ ਰਾਹਤ ਦਿੰਦਿਆਂ ਵਿਦਿਆਰਥੀਆਂ ਨੂੰ 20 ਘੰਟੇ ਦੀ ਬਜਾਏ 40 ਘੰਟੇ ਕੰਮ ਕਰਨ ਦੀ ਕਾਨੂੰਨੀ ਇਜਾਜ਼ਤ ਦੇ ਦਿੱਤੀ ਹੈ।
The post ਕੈਨੇਡਾ ‘ਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਖੁਸ਼ਖਬਰੀ,ਹਫਤੇ ‘ਚ 20 ਘੰਟੇ ਦੀ ਬਜਾਏ ਹੁਣ ਇੰਨੇਂ ਘੰਟੇ ਕਰ ਸਕਣਗੇ ਕੰਮ appeared first on Welcome Punjab News.
source https://welcomepunjab.in/breaking-in-canada-in-international-vs/