ਅੰਮ੍ਰਿਤਸਰ(ਸੁਖਦੇਵ ਮੋਨੂੰ): ਛੇਹਰਟਾ ਬਾਈਪਾਸ ਤੋਂ ਵਾਪਰੇ ਭਿਆਨਕ ਹਾਦਸੇ ਦੀ ਤਸਵੀਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਵੀਰਵਾਰ ਸ਼ਾਮ ਕਰੀਬ 5.30 ਵਜੇ ਤੇਜ਼ ਰਫਤਾਰ ਕਾਰ ਦੀ ਬਾਈਕ ਨਾਲ ਟੱਕਰ ਹੋ ਗਈ। ਹਾਦਸਾ ਇੰਨਾ ਖਤਰਨਾਕ ਸੀ ਕਿ ਬਾਈਕ ਸਵਾਰ ਹਵਾ ‘ਚ ਕਾਫੀ ਉਚਾਈ ਤੱਕ ਉੱਡ ਗਿਆ। ਇਸ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਕਾਰ ਚਾਲਕ ਬਾਬਾ ਦਰਸ਼ਨ ਸਿੰਘ ਵਾਸੀ ਗੁਰਲਾਲ ਸਿੰਘ ਨੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ।ਮਾਮਲਾ ਥਾਣਾ ਛੇਹਰਟਾ ਦੇ ਧਿਆਨ ਵਿੱਚ ਆਇਆ ਹੈ। ਅਜੇ ਤੱਕ ਕੋਈ ਕਾਨੂੰਨੀ ਕਾਰਵਾਈ ਸਾਹਮਣੇ ਨਹੀਂ ਆਈ ਹੈ। ਜ਼ਖਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
The post ਦਿਲ ਦਹਿਲਾ ਦੇਂਣ ਵਾਲਾ ਮਾਮਲਾ,ਕਾਰ ਨੇਂ ਮਾਰੀ ਟੱਕਰ,ਹਵਾ ‘ਚ ਉਡਇਆ ਬਾਈਕ ਸਵਾਰ appeared first on Welcome Punjab News.
source https://welcomepunjab.in/a-heart-wrenching-affair/