ਬਲਾਚੌਰ, 27 ਅਕਤੂਬਰ (ਜਤਿੰਦਰ ਪਾਲ ਸਿੰਘ ਕਲੇਰ )- ਬਲਾਚੌਰ ਵਿਖੇ ਕੱਲ੍ਹ ਛਿੰਝ ਮੇਲਾ ਦੇਖਣ ਆਏ ਪਿਉ-ਪੁੱਤਰ ਦਾ ਮਹਿੰਦੀਪੁਰ (ਬਲਾਚੌਰ ) ਵਿਖੇ ਇਕ ਆਰਜ਼ੀ ਪਾਰਕਿੰਗ ਵਿਚੋਂ ਉਨ੍ਹਾਂ ਦਾ ਮੋਟਰਸਾਈਕਲ ਚੋਰੀ ਹੋ ਗਿਆ | ਪਿੰਡ ਬੈਰਸਾਲਾ ਦਾ ਵਾਸੀ ਬਲਵੀਰ ਰਾਮ ਪੁੱਤਰ ਧਰਮ ਚੰਦ ਆਪਣੇ ਪੁੱਤਰ ਅਜੇ ਕੁਮਾਰ ਨਾਲ ਜਦੋਂ ਬਲਾਚੌਰ ਦਾ ਛਿੰਝ ਮੇਲਾ ਦੇਖਣ ਆਏ ਤਾਂ ਨਗਰ ਕੌਂਸਲ ਬਲਾਚੌਰ ਦੀ ਹਦੂਦ ਅੰਦਰ ਪੈਂਦੇ ਪਿੰਡ ਮਹਿੰਦੀਪੁਰ ਵਿਖੇ ਇਕ ਆਰਜ਼ੀ ਸਕੂਟਰ, ਮੋਟਰਸਾਈਕਲ ਪਾਰਕਿੰਗ ਵਿਚ ਉਨ੍ਹਾਂ ਆਪਣਾ ਸਪੈਲੈਂਡਰ ਮੋਟਰਸਾਈਕਲ ਨੰਬਰ ਪੀ.ਬੀ.32 ਜੇ 2733 ਖੜ੍ਹਾ ਕਰ ਕੇ ਉਸ ਨੇ ਪਾਰਕਿੰਗ ਪਰਚੀ ਨੰਬਰ 159ਮਿਤੀ 25/10 ਲੈ ਲਈ ਅਤੇ ਪਿਉ-ਪੁੱਤਰ ਮੱਥਾ ਟੇਕਣ ਉਪਰੰਤ ਮੇਲੇ ਦਾ ਅਨੰਦ ਮਾਨਣ ਲੱਗ ਪਏ ਅਤੇ ਜਦੋਂ ਸ਼ਾਮ 5 ਵੱਜ ਕੇ 33 ਮਿੰਟ ‘ਤੇ ਮੋਟਰਸਾਈਕਲ ਲੈਣ ਗਏ ਉੱਥੇ 10-15 ਮੋਟਰਸਾਈਕਲ ਤੇ ਬਾਕੀ ਹੋਰ ਸਕੂਟਰੀਆਂ ਖੜੀਆਂ ਸਨ ਅਤੇ ਉਨ੍ਹਾਂ ਦਾ ਮੋਟਰਸਾਈਕਲ ਗ਼ਾਇਬ ਸੀ | ਬਲਵੀਰ ਰਾਮ ਨੇ ਮੋਟਰਸਾਈਕਲ ਦੀ ਕਾਫ਼ੀ ਭਾਲ ਕੀਤੀ, ਪਰ ਨਹੀਂ ਮਿਲਿਆ | ਇਸ ਉਪਰੰਤ ਉਸ ਨੇ ਠੇਕੇਦਾਰ ਨਾਲ ਵੀ ਗੱਲਬਾਤ ਕੀਤੀ ਤੇ ਕਿਹਾ ਕਿ ਪਾਰਕਿੰਗ ਦੀ ਪਰਚੀ ਕਟਵਾਉਣ ਦੇ ਬਾਵਜੂਦ ਮੋਟਰਸਾਈਕਲ ਗਿਆ ਤਾਂ ਗਿਆ ਕਿਥੇ ਤਾਂ ਉਹ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕਿਆ | ਇਸ ਸੰਬੰਧੀ ਉਸ ਨੇ ਥਾਣਾ ਬਲਾਚੌਰ ਵਿਖੇ ਵੀ ਮੋਟਰਸਾਈਕਲ ਨਾ ਮਿਲਣ ਸੰਬੰਧੀ ਦਰਖਾਸਤ ਵੀ ਦੇ ਦਿੱਤੀ ਹੈ | ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸ ਨੂੰ ਇਨਸਾਫ਼ ਦਿਵਾਇਆ ਜਾਵੇ |
The post ਛਿੰਝ ਮੇਲਾ ਦੇਖਣ ਆਏ ਵਿਅਕਤੀ ਦਾ ਪਾਰਕਿੰਗ ‘ਚੋਂ ਮੋਟਰਸਾਈਕਲ ਚੋਰੀ appeared first on Welcome Punjab News.
source https://welcomepunjab.in/vehicle-lost/