ਪੁਲਸ ਨੇਂ ਫ਼ਰਾਰ ਮੁਲਜ਼ਮ ਨੂੰ ਹਥਿਆਰ ਅਤੇ ਹੋਰ ਸਮਾਨ ਸਮੇਤ ਕੀਤਾ ਕਾਬੂ

0

ਜਲੰਧਰ (ਨਵੀਨ ਪੂਰੀ): ਦਕੋਹਾ ਚੌਂਕੀ ਦੀ ਪੁਲਸ ਵਲੋਂ ਨਾਜਾਇਜ਼ ਅਸਲੇ ਅਤੇ ਜਿੰਦਾ ਕਾਰਤੂਸ ਸਮੇਤ ਇੱਕ ਮੁਲਜ਼ਮ ਨੂੰ ਕਾਬੂ ਕਰਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਦੀ ਪਛਾਣ ਪਵਨ ਕੁਮਾਰ ਉਰਫ਼ ਕਨੂੰ ਪੁੱਤਰ ਸੁਰਿੰਦਰਪਾਲ ਵਾਸੀ ਰਾਮਾ ਮੰਡੀ ਵਜੋਂ ਹੋਈ ਹੈ।ਜਾਣਕਾਰੀ ਦਿੰਦਿਆਂ ਏ.ਸੀ.ਪੀ ਨਿਰਮਲ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀ ਦੀ 8 ਅਗਸਤ 2021 ਨੂੰ ਆਪਣੇ ਸਾਥੀਆਂ ਨਾਲ ਮਿਲ ਕੇ ਸ਼ਰਨਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਦਕੋਹਾ ਨਾਲ ਲੜਾਈ ਹੋਈ ਸੀ। ਜਿਸ ਵਿੱਚ ਸ਼ਰਨਜੀਤ ਦੇ ਗੰਭੀਰ ਸੱਟਾਂ ਲੱਗੀਆਂ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ ਜਿਸ ਵਿੱਚ ਮੁਲਜ਼ਮ ਫ਼ਰਾਰ ਹੋ ਗਿਆ ਸੀ। ਚੌਕੀ ਇੰਚਾਰਜ ਨੇ ਸੂਚਨਾ ਦੇ ਆਧਾਰ ‘ਤੇ ਮੁਲਜ਼ਮ ਕੰਨੂ ਨੂੰ ਪਿਸਤੌਲ ਦੇਸੀ ਕੱਟਾ ਮੈਗਜ਼ੀਨ ਅਤੇ ਜਿੰਦਾ ਕਾਰਤੂਸ ਸਮੇਤ ਕਾਬੂ ਕਰ ਲਿਆ।

The post ਪੁਲਸ ਨੇਂ ਫ਼ਰਾਰ ਮੁਲਜ਼ਮ ਨੂੰ ਹਥਿਆਰ ਅਤੇ ਹੋਰ ਸਮਾਨ ਸਮੇਤ ਕੀਤਾ ਕਾਬੂ appeared first on Welcome Punjab News.



source https://welcomepunjab.in/the-police-escaped-the-accused/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top