ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਕਹਿਰ, 2 ਦਿਨਾਂ ‘ਚ ਘਰ ਦੇ 4 ਜੀਆਂ ਦੀਆਂ ਉਠੀਆਂ ਅਰਥੀਆਂ

0

ਫਰੀਦਕੋਟ(ਵਿਪਨ ਮਿੱਤਲ )- ਜ਼ਿਲ੍ਹੇ ਵਿੱਚ ਇੱਕ ਪਰਿਵਾਰ ਉੱਤੇ ਦੋ ਦਿਨ ਪਹਿਲਾਂ ਪਿਤਾ ਦੀ ਮੌਤ ਤੋਂ ਪੁੱਤ ਤੇ ਪਰਿਵਾਰ ਅਜੇ ਸੰਭਲਿਆ ਵੀ ਨਹੀਂ ਸੀ ਕਿ ਤਿੰਨ ਹੋਰ ਮੈਂਬਰਾ ਦੀ ਮੌਤ ਨਾਲ ਦੁੱਖਾਂ ਦਾ ਪਹਾੜ ਟੁੱਟ ਪਿਆ। ਪਿੰਡ ਗੋਲੇਵਾਲਾ ਨੇੜੇ ਬੀਤੀ ਦੁਪਹਿਰ ਨੂੰ ਇਕ ਤੇਜ਼ ਰਫਤਾਰ ਕਾਰ ਦੀ ਟੱਕਰ ‘ਚ ਬਾਈਕ ਸਵਾਰ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇੱਕ 11 ਸਾਲ ਦਾ ਬੱਚਾ ਵੀ ਸ਼ਾਮਲ ਹੈ।ਪਰਿਵਾਰ ਬੱਚੇ ਦੀ ਦਵਾਈ ਲੈਣ ਪਿੰਡ ਗੋਲੇਵਾਲਾ ਜਾ ਰਿਹਾ ਸੀ। ਜਾਣਕਾਰੀ ਅਨੁਸਾਰ ਬੱਚੇ ਦੇ 42 ਸਾਲਾਂ ਪਿਤਾ ਗੁਰਲਾਭ ਸਿੰਘ ਦੀ ਦੋ ਦਿਨ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਅਤੇ ਹੁਣ ਇਕੱਠੇ ਤਿੰਨ ਮੈਂਬਰਾਂ ਦੀ ਮੌਤ ਹੋ ਜਾਣ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।ਪਿੰਡ ਝਾੜਵਾਲਾ ਦੇ ਰਹਿਣ ਵਾਲੇ 42 ਸਾਲਾ ਗੁਰਲਾਭ ਸਿੰਘ ਦੀ ਅਚਾਨਕ ਮੌਤ ਹੋ ਗਈ ਸੀ ਅਤੇ ਉਸ ਦੀ ਮੌਤ ਤੋਂ ਬਾਅਦ 11 ਸਾਲਾਂ ਪੁੱਤਰ ਸੰਤਪ੍ਰੀਤ ਸਿੰਘ ਬੀਮਾਰ ਹੋ ਗਿਆ ਸੀ।

ਸ਼ੁੱਕਰਵਾਰ ਨੂੰ ਉਸ ਦੀ ਜ਼ਿਆਦਾ ਤਬੀਅਤ ਖਰਾਬ ਹੋਣ ‘ਤੇ ਚਾਚੀ ਸਰਜੀਤ ਕੌਰ (45) ਅਤੇ ਚਚੇਰਾ ਭਰਾ ਗੁਰਕੀਰਤਨ ਸਿੰਘ (18) ਬਾਈਕ ‘ਤੇ ਪਿੰਡ ਝਾੜਵਾਲਾ ਤੋਂ ਗੋਲੇਵਾਲਾ ਨੂੰ ਦਵਾਈ ਲੈਣ ਲਈ ਜਾ ਰਹੇ ਸਨ। ਇਸ ਦੌਰਾਨ ਸਾਹਮਣੇ ਤੋਂ ਗਲਤ ਸਾਈਡ ਤੋਂ ਆ ਰਹੀ ਤੇਜ਼ ਰਫਤਾਰ ਆਈ-20 ਕਾਰ ਨੇ ਟੱਕਰ ਮਾਰ ਦਿੱਤੀ ਅਤੇ ਕਾਫੀ ਦੂਰ ਤੱਕ ਘਸੀਟ ਕੇ ਲੈ ਗਈ।ਇਸ ਘਟਨਾ ‘ਚ 11 ਸਾਲਾ ਸੰਤਪ੍ਰੀਤ ਸਿੰਘ ਅਤੇ ਉਸ ਦੇ ਚਚੇਰੇ ਭਰਾ ਗੁਰਕੀਰਤਨ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਚਾਚੀ ਸਰਬਜੀਤ ਕੌਰ ਪਤਨੀ ਚੰਦ ਸਿੰਘ ਗੰਭੀਰ ਰੂਪ ‘ਚ ਜ਼ਖਮੀ ਹੋ ਗਈ ਅਤੇ ਉਸ ਦੀ ਵੀ ਸਮੇਂ ਸਿਰ ਹਸਪਤਾਲ ਨਾ ਪਹੁੰਚਣ ਕਾਰਨ ਮੌਤ ਹੋ ਗਈ।ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

The post ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਕਹਿਰ, 2 ਦਿਨਾਂ ‘ਚ ਘਰ ਦੇ 4 ਜੀਆਂ ਦੀਆਂ ਉਠੀਆਂ ਅਰਥੀਆਂ appeared first on Welcome Punjab News.



source https://welcomepunjab.in/family-broken-sadness/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top