ਜਲੰਧਰ(ਨਵੀਨ ਪੁਰੀ): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ਼ਹੀਦ ਬੇਅੰਤ ਸਿੰਘ ਦੇ ਬੁੱਤ ‘ਤੇ ਕੁਝ ਦਿਨ ਪਹਿਲਾਂ ਨਾਅਰੇ ਲਿਖਣ ਵਾਲੇ 2 ਦੋਸ਼ੀਆਂ ਨੂੰ ਪੁਲਸ ਨੇ ਕਾਬੂ ਕੀਤਾ ਹੈ। ਹਾਲਾਂਕਿ ਅਜੇ ਤੱਕ ਉਨ੍ਹਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੇ 29 ਅਗਸਤ ਨੂੰ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਬੁੱਤ ‘ਤੇ ਨਾਅਰੇ ਲਿਖੇ ਸਨ। ਦੱਸ ਦਈਏ ਕਿ 29 ਅਗਸਤ ਨੂੰ ਸੰਵਿਧਾਨ ਚੌਕ (ਬੀ.ਐੱਮ.ਸੀ. ਚੌਕ) ਨੇੜੇ ਸਵ. ਬੇਅੰਤ ਸਿੰਘ ਦੇ ਬੁੱਤ ‘ਤੇ ‘ਖਾਲਿਸਤਾਨੀ ਨਾਅਰੇ’ ਲਿਖੇ ਹੋਏ ਪਾਏ ਗਏ। ਇਸ ਸਬੰਧੀ ਪੁਲਸ ਕੁਝ ਸਮੇਂ ਬਾਅਦ ਪੂਰਾ ਖੁਲਾਸਾ ਕਰ ਸਕਦੀ ਹੈ।
The post ਜਲੰਧਰ ’ਚ ਸਾਬਕਾ CM ਸ਼ਹੀਦ ਬੇਅੰਤ ਸਿੰਘ ਦੇ ਬੁੱਤ ‘ਤੇ ਨਾਅਰੇ ਲਿਖਣ ਦਾ ਮਾਮਲਾ, ਪੁਲਿਸ ਨੇ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ appeared first on Welcome Punjab News.
source https://welcomepunjab.in/jalandhar-cha-sabka-cm-shahid-beyan/