ਲੁਧਿਆਣਾ: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਅਦਾਲਤ ਵਿੱਚ ਅੱਜ ਨਵਜੋਤ ਸਿੰਘ ਸਿੱਧੂ ਦੀ ਪਟੀਸ਼ਨ ਤੇ ਸੁਣਵਾਈ ਹੋਈ। ਜਿਸ ਨੂੰ 17 ਸਤੰਬਰ ਤੱਕ ਟਾਲ ਦਿੱਤਾ ਗਿਆ ਹੈ। ਇਸ ਮੋਕੇ ਨਵਜੋਤ ਸਿੱਧੂ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ 17 ਤਰੀਕ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਣ। ਦਰਅਸਲ ਨਵਜੋਤ ਸਿੰਘ ਸਿੱਧੂ ਨੂੰ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਦੀ ਸ਼ਿਕਾਇਤ ਅਤੇ ਸਾਬਕਾ ਫੁਡ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਦਰਜ ਮਾਮਲੇ ਵਿੱਚ ਗਵਾਹ ਬਣਾਇਆ ਗਿਆ ਹੈ।
The post ਨਵਜੋਤ ਸਿੱਧੂ ਦੀ ਪਟੀਸ਼ਨ ਤੇ ਲੁਧਿਆਣਾ ਅਦਾਲਤ ‘ਚ ਹੋਈ ਸੁਣਵਾਈ, ਹੁਣ ਇਸ ਤਰੀਕ ਨੂੰ ਹੋਂਣਗੇ ਪੇਸ਼ appeared first on Welcome Punjab News.
source https://welcomepunjab.in/navjot-sidhu-of-ludhiana-add/