ਜਲੰਧਰ(ਨਵੀਨ ਪੁਰੀ)-ਜਲੰਧਰ ਸਿਟੀ ’ਚ ਗੁਰੂ ਨਾਨਕ ਪੁਰਾ ਰੇਲਵੇ ਕਰਾਸਿੰਗ ਦੇ ਫਾਟਕ ਨਾਲ ਵੀਰਵਾਰ ਸਵੇਰੇ ਇਕ ਸਕੂਲੀ ਬੱਸ ਦੀ ਟੱਕਰ ਹੋ ਗਈ। ਬੱਸ ਦੀ ਟੱਕਰ ਕਾਰਨ ਰੇਲਵੇ ਫਾਟਕ ਟੁੱਟ ਗਿਆ ਹੈ। ਗੇਟ ਟੁੱਟਣ ਕਾਰਨ ਇਸ ਨੂੰ ਮੁੜ ਚੁੱਕਿਆ ਨਹੀਂ ਜਾ ਸਕਿਆ।ਕਾਹਲੀ ਵਿੱਚ ਮੈਨੂਅਲ ਫਾਟਕ ਲਗਾ ਕੇ ਸੜਕੀ ਆਵਾਜਾਈ ਬੰਦ ਕਰ ਦਿੱਤੀ ਗਈ ਅਤੇ ਟੁੱਟੇ ਫਾਟਕ ਦੀ ਮੁਰੰਮਤ ਲਈ ਰੇਲਵੇ ਮੁਲਾਜ਼ਮਾਂ ਨੂੰ ਮੌਕੇ ’ਤੇ ਬੁਲਾਇਆ ਗਿਆ। ਮੌਕੇ ‘ਤੇ ਮੌਜੂਦ ਰੇਲਵੇ ਸਟਾਫ ਅਨੁਸਾਰ ਸਵੇਰੇ 6:50 ਵਜੇ ਦੇ ਕਰੀਬ ਸਕੂਲ ਬੱਸ ਦੇ ਡਰਾਈਵਰ ਨੇ ਦੇਖਿਆ ਕਿ ਫਾਟਕ ਬੰਦ ਕੀਤਾ ਜਾ ਰਿਹਾ ਹੈ। ਇਸ ਦੇ ਬਾਵਜੂਦ ਉਹ ਤੇਜ਼ ਰਫਤਾਰ ਨਾਲ ਅੱਗੇ ਵਧਿਆ ਅਤੇ ਬੱਸ ਫਾਟਕ ਨਾਲ ਟਕਰਾ ਗਈ। ਇਸ ਸਬੰਧੀ ਆਰਪੀਏਐਫ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਬੱਸ ਦਾ ਨੰਬਰ ਆਦਿ ਵੀ ਨੋਟ ਕਰ ਲਿਆ ਗਿਆ ਹੈ।ਹਾਲਾਂਕਿ ਬੱਸ ਫਾਟਕ ਨਾਲ ਟਕਰਾਉਣ ਤੋਂ ਬਾਅਦ ਰਵਾਨਾ ਹੋ ਗਈ ਸੀ। ਬੱਸ ਦੀ ਟੱਕਰ ਕਾਰਨ ਕਿਸੇ ਸਕੂਲੀ ਬੱਚੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਤਾਂ ਨਹੀਂ ਹੈ। ਪਰ ਫਾਟਕ ਦੀ ਮੁਰੰਮਤ ਲਈ ਮੌਕੇ ’ਤੇ ਮੌਜੂਦ ਮੁਲਾਜ਼ਮਾਂ ਨੇ ਦੱਸਿਆ ਕਿ ਕਰੀਬ ਇੱਕ ਘੰਟੇ ਦੀ ਮੁਰੰਮਤ ਤੋਂ ਬਾਅਦ ਇਸ ਨੂੰ ਮੁੜ ਖੋਲ੍ਹਿਆ ਜਾ ਸਕੇਗਾ। ਦੂਜੇ ਪਾਸੇ ਰੇਲਵੇ ਕਰਾਸਿੰਗ ਬੰਦ ਹੋਣ ਕਾਰਨ ਸਵੇਰੇ ਡਿਊਟੀ ’ਤੇ ਜਾਣ ਵਾਲੇ ਲੋਕਾਂ ਅਤੇ ਸਕੂਲੀ ਬੱਚਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
The post ਜਲੰਧਰ ‘ਚ ਤੇਜ਼ ਰਫ਼ਤਾਰ ਬੱਸ ਨੇ ਤੋੜਿਆ ਫਾਟਕ,ਵੱਡਾ ਹਾਦਸਾ ਹੋਣੋਂ ਟਲਿਆ appeared first on Welcome Punjab News.
source https://welcomepunjab.in/big-news-fast-speed-in-jal/