ਜਲੰਧਰ (ਵਿੱਕੀ ਸੂਰੀ): ਸ਼ਹਿਰ ‘ਚ ਦੇਰ ਰਾਤ ਲੁੱਟ-ਖੋਹ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਗੋਵਿੰਦ ਸਿੰਘ ਐਵੀਨਿਊ ਨੇੜੇ ਪੈਟਰੋਲ ਪੰਪ ਤੋਂ ਲੁਟੇਰੇ ਸ਼ਾਮ ਕੁਮਾਰ ਤੋ ਲੱਖਾਂ ਰੁਪਏ ਲੁੱਟ ਕੇ ਫਰਾਰ ਹੋ ਗਏ । ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਰਾਮਾਮੰਡੀ ਦੀ ਪੁਲਸ ਮੌਕੇ ‘ਤੇ ਪਹੁੰਚ ਗਈ।ਇਸ ਸੰਬੰਧੀ ਜਾਣਕਾਰੀ ਅਨੁਸਾਰ ਗੁਰੂ ਗੋਬਿੰਦ ਸਿੰਘ ਐਨਕਲੇਵ ਦੇ ਨਾਲ ਲੱਗਦੇ ਸੂਰਿਆ ਐਨਕਲੇਵ ਵਿੱਚ ਰਹਿਣ ਵਾਲਾ ਕਾਰੋਬਾਰੀ ਸ਼ਾਮ ਕੁਮਾਰ ਸ਼ਾਮ ਨੂੰ ਆਪਣਾ ਦਫ਼ਤਰ ਬੰਦ ਕਰਕੇ ਰੋਜ਼ਾਨਾ ਦੀ ਤਰ੍ਹਾਂ ਨਕਦੀ ਲੈ ਕੇ ਘਰ ਜਾ ਰਿਹਾ ਸੀ।ਰਸਤੇ ਵਿੱਚ ਉਸਦੀ ਇਨੋਵਾ ਗੱਡੀ ਪੰਕਚਰ ਹੋ ਗਈ ਅਤੇ ਗੁਰੂ ਗੋਬਿੰਦ ਸਿੰਘ ਐਵੀਨਿਊ ਦੇ ਬਾਹਰ ਪੈਟਰੋਲ ਪੰਪ ਦੇ ਲਾਗੇ ‘ਤੇ ਪੰਕਚਰ ਲਗਾਵਾ ਰਿਹਾ ਸੀ। ਇਸ ਦੋਰਾਨ ਉਸਦੀ ਗੱਡੀ ਚੰਗੀ ਤਰ੍ਹਾਂ ਲੋਕ ਨਹੀਂ ਸੀ ਜਿਵੇਂ ਹੀ ਕਾਰੋਬਾਰੀ ਪੰਕਚਰ ਵਾਲੇ ਨੂੰ ਪੈਸੇ ਦੇਣ ਲਈ ਗੱਡੀ ਤੋ ਹੇਠਾਂ ਉਤਰਿਆ ਤਾਂ 2 ਮੋਟਰਸਾਇਕਲ ਸਵਾਰ ਆਏ ਅਤੇ ਉਨ੍ਹਾਂ ਚੋ ਇੱਕ ਨੇਂ ਹੇਠਾਂ ਉੱਤਰ ਕੇ ਬੈਗ ਗੱਡੀ ਚੋ ਕੱਢਿਆ ਅਤੇ ਦੋਨੋਂ ਲੱਖਾਂ ਨਾਲ ਭਰੀਆ ਬੈਗ ਲੈਕੇ ਫਰਾਰ ਗਏ। ਜਾਣਕਾਰੀ ਅਨੁਸਾਰ ਕਰੀਬ 8 ਲੱਖ ਰੁਪਏ ਦੀ ਲੁੱਟ ਹੋਈ ਹੈ। ਫਿਲਹਾਲ ਪੁਲਿਸ ਵੱਲੋਂ ਘਟਨਾ ਦੀ ਜਾਂਚ ਜਾਰੀ ਹੈ।
The post ਜਲੰਧਰ ਵਿਅਕਤੀ ਨੂੰ ਪੈਟਰੋਲ ਪੰਪ ‘ਤੇ ਪੰਕਚਰ ਲਗਵਾਉਣਾ ਪਿਆ ਮਹਿੰਗਾ,ਹੋਈ ਲੱਖਾਂ ਦੀ ਲੁੱਟ appeared first on Welcome Punjab News.
source https://welcomepunjab.in/jalandhar-person-to-petrol/