ਪੰਜਾਬੀ ਗਾਇਕ ਜੀ ਖਾਨ ਦੀਆਂ ਵਧੀਆ ਮੁਸ਼ਕਲਾਂ,ਪੰਜਾਬ ਦੇ ਇਸ ਜਿਲੇ ’ਚ ਮਾਮਲਾ ਹੋਇਆ ਦਰਜ

0

ਲੁਧਿਆਣਾ: ਪੰਜਾਬੀ ਗਾਇਕ ਜੀ ਖਾਨ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਲੁਧਿਆਣਾ ਵਿਚ ਧਾਰਾ 295-ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਗਣਪਤੀ ਵਿਸਰਜਨ ਮੌਕੇ ਅਸ਼ਲੀਲ ਗੀਤ ਗਾਣ ‘ਤੇ ਗਾਇਕ ਜੀ ਖਾਨ ਤੇ ਭਾਜਪਾ ਨੇਤਾ ਹਨੀ ਬੇਦੀ ‘ਤੇ ਕੇਸ ਦਰਜ ਕੀਤਾ ਗਿਆ ਹੈ। ਭਾਵੇਂ ਸਿੰਗਰ ਨੇ ਇਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਮਾਫੀ ਮੰਗੀ ਸੀ ਪਰ ਸ਼ਿਵਸੈਨਾ ਦੇ ਨੇਤਾਵਾਂ ਨੇ ਕਿਹਾ ਸੀ ਕਿ ਮਾਫੀ ਨਹੀਂ, FIR ਦਰਜ ਹੋਵੇ। ਸ਼ਿਵ ਸੈਨਾ ਪੰਜਾਬ ਦੇ ਨੇਤਾ ਅਮਿਤ ਅਰੋੜਾ ਨੇ ਥਾਣਾ ਡਵੀਜ਼ਨ ਨੰਬਰ 2 ਵਿਚ ਜੀ ਖਾਨ ਤੇ ਭਾਜਪਾ ਨੇਤਾ ਹਨੀ ਬੇਦੀ ਖਿਲਾਫ ਸ਼ਿਕਾਇਤ ਦਿੱਤੀ ਸੀ। ਅਰੋੜਾ ਨੇ ਕਿਹਾ ਸੀ ਕਿ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਮਾਮਲਾ ਦਰਜ ਨਹੀਂ ਕੀਤਾ ਜਾਂਦਾ ਤਾਂ ਸ਼ਿਵ ਸੈਨਾ ਵੱਡਾ ਸੰਘਰਸ਼ ਕਰ ਸਕਦੀ ਹੈ। ਦੱਸ ਦੇਈਏ ਕਿ ਗਣਪਤੀ ਵਿਸਰਜਨ ਮੌਕੇ ਪੰਜਾਬੀ ਗਾਇਕ ਜੀ ਖਾਨ ਨੂੰ ਸਮਾਰੋਹ ਵਿਚ ਗਾਉਣ ਲਈ ਬੁਲਾਇਆ ਗਿਆ ਸੀ।ਸਮਾਰੋਹ ਵਿਚ ਸਿੰਗਰ ਨੇ ਕੁਝ ਪੰਜਾਬੀ ਗੀਤ ਜਿਵੇਂ ਕਿ ‘ਪੈੱਗ ਮੋਟੇ-ਮੋਟੇ ਲਾ ਦੇ ਹਾਨ ਦੀਏ, ਤੇਰੇ ਵਿਚ ਵੱਜਣ ਨੂੰ ਜੀ ਕਰਦਾ’, ‘ਚੋਲੀ ਕੇ ਪੀਛੇ ਕਯਾ ਹੈ’ ਪੇਸ਼ ਕੀਤੇ ਸਨ। ਇਸ ਦੇ ਬਾਅਦ ਮਾਮਲਾ ਗਰਮਾ ਗਿਆ। ਕਲ੍ਹ ਦੇਰ ਸ਼ਾਮ ਸ਼ਿਵ ਸੈਨਾ ਪੰਜਾਬ ਵੱਲੋਂ ਥਾਣਾ ਡਵੀਜ਼ਨ ਨੰਬਰ 2 ਦੇ ਬਾਹਰ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਸੀ। ਉਥੇ ਸ਼ਿਵ ਸੈਨਿਕਾਂ ਨੇ ਜੀ ਖਾਨ ਦੇ ਪੋਸਟਰ ਵੀ ਸਾੜੇ ਸਨ।

The post ਪੰਜਾਬੀ ਗਾਇਕ ਜੀ ਖਾਨ ਦੀਆਂ ਵਧੀਆ ਮੁਸ਼ਕਲਾਂ,ਪੰਜਾਬ ਦੇ ਇਸ ਜਿਲੇ ’ਚ ਮਾਮਲਾ ਹੋਇਆ ਦਰਜ appeared first on Welcome Punjab News.



source https://welcomepunjab.in/singer-ji-khans-bhadiya-mushak/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top