ਜਲੰਧਰ CIA ਸਟਾਫ਼ ਦੀ ਵੱਡੀ ਕਾਮਯਾਬੀ, ਹੈਰੋਇਨ ਸਮੇਤ ਨਸ਼ਾ ਤਸਕਰ ਕਾਬੂ

0

ਜਲੰਧਰ(ਵਿੱਕੀ ਸੂਰੀ): ਸੀਆਈਏ ਸਟਾਫ ਜਲੰਧਰ ਨੇ ਇੱਕ ਨਸ਼ਾ ਤਸਕਰ ਨੂੰ ਫੜਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਸ ਨੇ ਨਸ਼ਾ ਤਸਕਰ ਕੋਲੋਂ ਇੱਕ ਕਿਲੋ ਹੈਰੋਇਨ ਬਰਾਮਦ ਕੀਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸੀ.ਆਈ.ਏ ਸਟਾਫ਼ ਜਲੰਧਰ ਦੇ ਐਸ.ਆਈ ਅਸ਼ੋਕ ਕੁਮਾਰ ਦੀ ਅਗਵਾਈ ‘ਚ ਪੁਲਿਸ ਵੱਲੋਂ ਦੋਆਬਾ ਚੌਕ ਨੂੰ ਜਾਂਦੀ ਸੜਕ ‘ਤੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਸੀ।ਇਸ ਦੌਰਾਨ ਪੈਦਲ ਆ ਰਿਹਾ ਵਿਅਕਤੀ ਪੁਲਿਸ ਨੂੰ ਦੇਖ ਕੇ ਪਿੱਛੇ ਵੱਲ ਭੱਜਣ ਲੱਗਾ। ਪੁਲਿਸ ਨੇ ਉਸਨੂੰ ਫੜ ਲਿਆ ਅਤੇ ਉਸਦਾ ਨਾਮ ਅਤੇ ਪਤਾ ਪੁੱਛਿਆ। ਇਸ ਦੌਰਾਨ ਉਕਤ ਵਿਅਕਤੀ ਨੇ ਆਪਣਾ ਨਾਮ ਗਗਨਦੀਪ ਸਿੰਘ ਪੁੱਤਰ ਰਾਜ ਸਿੰਘ ਵਾਸੀ ਪਿੰਡ ਗੰਗਸਰ ਜੈਤੋ ਜ਼ਿਲ੍ਹਾ ਫਰੀਦਕੋਟ ਦੱਸਿਆ। ਪੁਲਸ ਵਲੋ ਜਾਣਕਾਰੀ ਵਲੋ ਦਿੱਤੀ ਜਾਣਕਾਰੀ ਅਨੁਸਾਰ ਤਲਾਸ਼ੀ ਮੋਕੇ ਉਕਤ ਵਿਅਕਤੀ ਦੇ ਲੱਕ ਦੁਆਲੇ ਬੰਨ੍ਹੇ ਹੋਏ ਪੀਲੇ ਕੱਪੜੇ ਵਿੱਚੋਂ ਇੱਕ ਕਿਲੋ ਹੈਰੋਇਨ ਵਾਲਾ ਲਿਫਾਫਾ ਬਰਾਮਦ ਹੋਇਆ। ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਐਨਡੀਪੀ ਐਕਟ ਤਹਿਤ ਮਾਮਲਾ ਦਰਜ ਹੈ।

The post ਜਲੰਧਰ CIA ਸਟਾਫ਼ ਦੀ ਵੱਡੀ ਕਾਮਯਾਬੀ, ਹੈਰੋਇਨ ਸਮੇਤ ਨਸ਼ਾ ਤਸਕਰ ਕਾਬੂ appeared first on Welcome Punjab News.



source https://welcomepunjab.in/jalandhar-cia-staff-of-big-work/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top