Breaking News-ਇਨਵਰਟਰ ਤੋਂ ਕਰੰਟ ਲੱਗਣ ਨਾਲ ਇਕ ਵਿਅਕਤੀ ਦੀ ਮੌਤ-ਘਟਨਾ ਬਸਤੀ ਸ਼ੇਖ ਦੀ

0

ਜਲੰਧਰ (ਵਿੱਕੀ ਸੂਰੀ)-ਅੱਜ ਤੜਕਸਾਰ ਹੀ ਬਸਤੀ ਸ਼ੇਖ ਦੇ ਕਪੂਰ ਮੁਹੱਲਾ ਨੇੜੇ ਕੁੜੀਆਂ ਦੇ ਸਕੂਲ ਤੋਂ ਹੁਣੇ ਮਿਲੀ ਤਾਜ਼ਾ ਜਾਣਕਾਰੀ ਅਨੁਸਾਰ ਇਕ ਵਿਅਕਤੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ।  ਜਾਣਕਾਰੀ ਮੁਤਾਬਕ  ਇਨਵਰਟਰ ਦੇ ਸਰਕਟ ਨੂੰ ਚੈੱਕ ਕਰਦਿਆਂ  ਉਕਤ ਵਿਅਕਤੀ ਨੂੰ ਕਰੰਟ ਲੱਗ ਗਿਆ ਤੇ ਉਸ ਦੀ ਮੌਕੇ ਤੇ ਮੌਤ ਹੋ ਗਈ। ਇਹ ਘਟਨਾ ਤਕਰੀਬਨ ਸਵੇਰੇ ਸਾਢੇ ਪੰਜ ਵਜੇ ਦੀ ਹੈ।  ਉਕਤ ਵਿਅਕਤੀ ਦਾ ਨਾਮ ਕਨੂੰ ਦੱਸਿਆ ਜਾ ਰਿਹਾ ਹੈ ਜੋ ਕਿ ਬਸਤੀ ਸ਼ੇਖ ਦੇ ਖਰੈਤੀ ਲਾਲ ਦਾ ਲੜਕਾ ਹੈ। ਕਨੂ ਹਾਲੇ ਤਕ ਕੁਆਰਾ ਸੀ ਤੇ ਦੋ ਭੈਣਾਂ ਦਾ ਇਕੱਲਾ ਭਰਾ ਸੀ। ਕਨੂ ਦੀ  ਕਰੀਬਨ ਉਮਰ 30 ਸਾਲ ਦੱਸੀ ਜਾ ਰਹੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਹੈ। ਇਸ ਘਟਨਾ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ। ਸਾਬਕਾ ਕੌਂਸਲਰ ਸ.ਮਨਜੀਤ ਸਿੰਘ ਟੀਟੂ ਨੇ ਵੀ ਇਸ ਘਟਨਾ ਤੇ ਗਹਿਰਾ ਦੁੱਖ ਪ੍ਰਗਟਾਇਆ ਹੈ।

The post Breaking News-ਇਨਵਰਟਰ ਤੋਂ ਕਰੰਟ ਲੱਗਣ ਨਾਲ ਇਕ ਵਿਅਕਤੀ ਦੀ ਮੌਤ-ਘਟਨਾ ਬਸਤੀ ਸ਼ੇਖ ਦੀ appeared first on Welcome Punjab News.



source https://welcomepunjab.in/death-basti-sheikh/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top