ਨਵ ਨਿਯੁਕਤ ਮਨਦੀਪ ਕੌਰ ਪੀ.ਸੀ.ਐਸ. ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਕੀਤਾ ਗਿਆ ਸਨਮਾਨਿਤ

0

ਫਰੀਦਕੋਟ (ਵਿਪਨ ਮਿੱਤਲ)- ‘‘ਇਮਾਨਦਾਰੀ ਅਤੇ ਨੇਕ ਨੀਤੀ ਨਾਲ ਸਮਾਜ ਸੇਵਾ ਦੇ ਕਾਰਜ ਕਰਨ ਵਾਲੀਆਂ ਗੈਰ ਸਰਕਾਰੀ ਸਮਾਜ ਸੇਵੀ ਸੰਸਥਾਵਾਂ ਸ਼ਾਸਨ ਪ੍ਰਸ਼ਾਸਨ ਅਤੇ ਆਮ ਲੋਕਾਂ ਵਿੱਚ ਬੇਹੱਦ ਅਹਿਮ ਕੜੀ ਦਾ ਰੋਲ ਅਦਾ ਕਰਦੀਆਂ ਹਨ। ਸਰਕਾਰੀ ਨੀਤੀਆਂ ਨੂੰ ਆਮ ਜਨਤਾ ਕੋਲ ਪਹੁੰਚਾਉਣ ਅਤੇ ਉਨ੍ਹਾਂ ਨੂੰ ਲਾਗੂ ਕਰਨ ਵਿੱਚ ਇਨ੍ਹਾਂ ਸੰਸਥਾਵਾਂ ਦੇ ਯੋਗਦਾਨ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ।’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜਿਲੇ ਦੀ ਨਵ ਨਿਯੁਕਤ ਏ.ਡੀ.ਸੀ.(ਜੀ) ਡਾ. ਮਨਦੀਪ ਕੌਰ ਪੀ.ਸੀ.ਐਸ. ਨਾਲ ਪਲੇਠੀ ਮੁਲਾਕਾਤ ਕਰਨ ਗਏ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਉੱਚ ਪੱਧਰੀ ਵਫਦ ਨਾਲ ਮੁਲਾਕਾਤ ਦੌਰਾਨ ਕੀਤਾ। ਟਰੱਸਟ ਦੇ ਬਾਨੀ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠਲੇ ਇਸ ਵਫਦ ਵਿੱਚ ਜਿਲਾ ਫਰੀਦਕੋਟ ਦੀ ਚੀਫ ਪੈਟਰਨ ਸੇਵਾ ਮੁਕਤ ਨਾਇਬ ਤਹਿਸੀਲਦਾਰ ਹੀਰਾਵਤੀ, ਜਿਲਾ ਪ੍ਰਧਾਨ ਸਾਬਕਾ ਬੈਂਕ ਮੈਨੇਜਰ ਜਗਦੀਸ਼ ਰਾਜ ਭਾਰਤੀ, ਸੀਨੀਅਰ ਮੈਂਬਰ ਸ੍ਰੀ ਕ੍ਰਿਸ਼ਨ ਆਰ.ਏ. ਅਤੇ ਨਰਿੰਦਰ ਕਾਕਾ ਆਦਿ ਮੌਜੂਦ ਸਨ। ਵਫਦ ਵੱਲੋਂ ਸਭ ਤੋਂ ਪਹਿਲਾਂ ਏ.ਡੀ.ਸੀ.(ਜੀ) ਨੂੰ ਅਹੁਦਾ ਸੰਭਾਲਣ ’ਤੇ ਵਧਾਈ ਦਿਤੀ ਅਤੇ ਉਨ੍ਹਾਂ ਨੂੰ ਗੁਲਦਸਤਾ ਭੇਂਟ ਕਰਕੇ ਜੀ ਆਇਆ ਕਿਹਾ। ਵਫ਼ਦ ਵੱਲੋਂ ਟਰੱਸਟ ਦੁਆਰਾ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਸਬੰਧੀ ਏ.ਡੀ.ਸੀ. ਨੂੰ ਸਰਸਰੀ ਜਾਣਕਾਰੀ ਦਿੱਤੀ ਗਈ, ਜਿਨ੍ਹਾਂ ਨੂੰ ਸੁਣ ਕੇ ਉਹ ਕਾਫੀ ਪ੍ਰਭਾਵਿਤ ਹੋਏ ਅਤੇ ਟਰੱਸਟ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਨਿਰਸਵਾਰਥ ਅਤੇ ਲੋਕ ਸੇਵਾ ਦੀ ਭਾਵਨਾ ਨਾਲ ਸਮਾਜ ਸੇਵਾ ਦੇ ਕਾਰਜ ਕਰਨ ਵਾਲੀਆਂ ਸੰਸਥਾਵਾਂ ਸਮੁੱਚੇ ਸਮਾਜ ਦਾ ਮਾਰਗ ਦਰਸ਼ਕ ਹੁੰਦੀਆਂ ਹਨ। ਪੀ.ਐਚ.ਡੀ. ਦੀ ਡਿਗਰੀ ਵਿੱਚ ਯੂਨੀਵਰਸਿਟੀ ਦੀ ਟਾਪਰ ਰਹੀ ਗੋਲਡ ਮੈਡਲਿਸਟ ਏ.ਡੀ.ਸੀ. ਮਨਦੀਪ ਕੌਰ ਪੀ.ਸੀ.ਐਸ. ਨੇ ਬਾਬਾ ਫਰੀਦ ਜੀ ਦੀ ਪਵਿੱਤਰ ਧਰਤੀ ’ਤੇ ਆਪਣਾ ਅਹੁਦਾ ਸੰਭਾਲਣ ’ਤੇ ਮਾਣ ਮਹਿਸੂਸ ਕਰਦੇ ਹੋਏ ਆਪਣੇ ਆਪ ਨੂੰ ਬੇਹੱਦ ਕਿਸਮਤ ਵਾਲਾ ਦੱਸਿਆ। ਉਨ੍ਹਾਂ ਅੱਗੇ ਕਿਹਾ ਕਿ ਆਮ ਲੋਕਾਂ ਦੇ ਸਹਿਯੋਗ ਬਿਨਾਂ ਸਰਕਾਰੀ ਨੀਤੀਆਂ ਨੂੰ ਸਫਲਤਾ ਪੂਰਵਕ ਨੇਪਰੇ ਨਹੀਂ ਚਾੜ੍ਹਿਆ ਜਾ ਸਕਦਾ। ਪੰਜਾਬ ਸਰਕਾਰ ਵੱਲੋਂ ਰਾਜ ਨੂੰ ਨਸ਼ਾ ਅਤੇ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਆਮ ਲੋਕਾਂ ਦਾ ਸਹਿਯੋਗ ਬਹੁਤ ਜਰੂਰੀ ਹੈ। ਉਨ੍ਹਾਂ ਨੇ ਟਰੱਸਟ ਦੇ ਮਾਧਿਅਮ ਤੋਂ ਇਸ ਮੁਹਿੰਮ ਅਤੇ ਹੋਰ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਵਿੱਚ ਆਮ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।

The post ਨਵ ਨਿਯੁਕਤ ਮਨਦੀਪ ਕੌਰ ਪੀ.ਸੀ.ਐਸ. ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਕੀਤਾ ਗਿਆ ਸਨਮਾਨਿਤ appeared first on Welcome Punjab News.



source https://welcomepunjab.in/newly-appointed-mandeep-kaur-p-c-a/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top