ਭਾਰੀ ਬਰਸਾਤ ਕਾਰਨ ਸੜਕ ‘ਚ ਪਿਆ ਵੱਡਾ ਪਾੜ, ਆਵਾਜਾਈ ਹੋਈ ਪ੍ਰਭਾਵਿਤ

0

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ )– ਕਲਾਰ ਤੋਂ ਮੋਹਣਮਾਜਰਾ ਤੇ ਨਿੱਘੀ ਆਦਿ ਪਿੰਡਾਂ ਨੂੰ ਜੋੜਦੀ ਲਿੰਕ ਸੜਕ ਭਾਰੀ ਬਰਸਾਤ ਪੈਣ ਕਾਰਨ ਬੁਰੀ ਤਰ੍ਹਾਂ ਨੁਕਸਾਨੀ ਗਈ।ਪਾਣੀ ਦੇ ਤੇਜ਼ ਵਹਾਅ ਨਾਲ ਸੜਕ ਦਾ ਮਟੀਰੀਅਲ ਰੁੜ੍ਹ ਗਿਆ ਤੇ ਸੜਕ ‘ਚ ਇਕ ਵੱਡਾ ਖੱਡਾ ਪੈ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਸ਼ਕਤੀ ਬਾਗੜੀ ਮੋਹਣਮਾਜਰਾ ਨੇ ਦੱਸਿਆ ਕਿ ਇਸ ਟੁੱਟੀ ਹੋਈ ਸੜਕ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸੜਕ ਤੋਂ ਕਾਰ, ਬੱਸਾਂ ਦਾ ਲੰਘਣਾ ਮੁਸ਼ਕਲ ਬਣਿਆ ਹੋਇਆ ਹੈ। ਜਿਸ ਕਾਰਨ ਆਮ ਲੋਕਾਂ ਨੂੰ ਜਿੱਥੇ ਕਲਾਰ, ਰੱਤੇਵਾਲ ਸੜਕ ਤੇ ਜਾਣਾ ਮੁਸ਼ਕਲ ਬਣਿਆ ਹੋਇਆ ਹੈ, ਉੱਥੇ ਮੋਹਣ ਮਾਜਰਾ ਤੇ ਨਿੱਘੀ ਆਦਿ ਪਿੰਡਾਂ ਤੋਂ ਬੱਚਿਆਂ ਨੂੰ ਸਕੂਲ ਲੈ ਕੇ ਜਾਣ ਵਾਲੀਆਂ ਬੱਸਾਂ ਪਿੰਡ ਤੱਕ ਨਾ ਆਉਣ ਕਾਰਨ ਮਾਪਿਆਂ ਨੂੰ ਬੱਚਿਆਂ ਨੂੰ ਸਕੂਲ ਬੱਸਾਂ ਤੱਕ ਛੱਡਣ ਲਈ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਤ ਸਮੇਂ ਇਸ ਟੁੱਟੀ ਹੋਈ ਸੜਕ ਤੋਂ ਲੰਘਣਾ ਵੱਡੇ ਖ਼ਤਰੇ ਤੋਂ ਖ਼ਾਲੀ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਇਸੇ ਤਰ੍ਹਾਂ ਹੋਰ ਭਾਰੀ ਮੀਂਹ ਪੈਂਦੇ ਰਹੇ ਤਾਂ ਇਸ ਸੜਕ ਤੋਂ ਦੋਪਹੀਆ ਵਾਹਨਾਂ ਦਾ ਲੰਘਣਾ ਵੀ ਬੰਦ ਹੋ ਜਾਵੇਗਾ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਟੁੱਟੀ ਹੋਈ ਸੜਕ ਦੀ ਹਾਲਤ ਦਾ ਜਲਦ ਤੋਂ ਜਲਦ ਸੁਧਾਰ ਕੀਤਾ ਜਾਵੇ ਤਾਂ ਜੋ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਰੋਜ਼ਮਰ੍ਹਾ ਦੇ ਕੰਮਾਂ ਲਈ ਜਾਣ ਵਾਸਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ।

The post ਭਾਰੀ ਬਰਸਾਤ ਕਾਰਨ ਸੜਕ ‘ਚ ਪਿਆ ਵੱਡਾ ਪਾੜ, ਆਵਾਜਾਈ ਹੋਈ ਪ੍ਰਭਾਵਿਤ appeared first on Welcome Punjab News.



source https://welcomepunjab.in/the-road-is-bad-due-to-heavy-rain/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top