ਪਠਾਨਕੋਟ (ਨੀਤੀਨ): ਗਰਮੀ ਦੇ ਇਸ ਮੌਸਮ ਵਿੱਚ ਜਿੱਥੇ ਮੀਂਹ ਆਮ ਲੋਕਾਂ ਲਈ ਠੰਢਕ ਦਾ ਤੋਹਫ਼ਾ ਲਿਆਇਆ ਹੈ ਅਤੇ ਦੂਜੇ ਪਾਸੇ ਕੁਝ ਲੋਕਾਂ ਲਈ ਇਹ ਮੀਂਹ ਭਿਆਨਕ ਰੂਪ ਧਾਰਨ ਕਰਦਾ ਨਜ਼ਰ ਆ ਰਿਹਾ ਹੈ ।ਇਸ ਦਾ ਅੰਦਾਜ਼ਾ ਬੀਤੀ ਰਾਤ ਪਠਾਨਕੋਟ ਵਿੱਚ ਪਏ ਭਾਰੀ ਮੀਂਹ ਤੋਂ ਲਗਾਇਆ ਜਾ ਸਕਦਾ ਹੈ। ਜਿੱਥੇ ਮੀਂਹ ਕਾਰਨ ਸ਼ਹਿਰ ਦੇ ਮੁਹੱਲਾ ਰਾਮਨਗਰ ਵਿੱਚ ਇੱਕ ਕੱਚੇ ਮਕਾਨ ਦੀ ਛੱਤ ਡਿੱਗ ਗਈ। ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਦੱਸ ਦਈਏ ਕਿ ਇਸ ਘਰ ‘ਚ ਮ੍ਰਿਤਕ ਅਤੇ ਉਸ ਦੀ ਮਾਂ ਦੋਵੇਂ ਇਕੱਲੇ ਰਹਿੰਦੇ ਸਨ। ਹਾਲਾਂਕਿ ਮ੍ਰਿਤਕ ਦੀ ਮਾਂ ਘਰ ਦੀ ਕੰਧ ਕੱਚੀ ਹੋਣ ਕਾਰਨ ਗੁਆਂਢੀਆਂ ਦੇ ਘਰ ਸੌਂ ਗਈ ਸੀ ਪਰ ਰਾਤ ਨੂੰ ਪਏ ਮੀਂਹ ਕਾਰਨ ਛੱਤ ਹੇਠਾਂ ਡਿੱਗ ਗਈ, ਜਿਸ ਕਾਰਨ ਉਕਤ ਵਿਅਕਤੀ ਦੀ ਮੌਤ ਹੋ ਗਈ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਵਿਅਕਤੀ ਦੀ ਲਾਸ਼ ਨੂੰ ਬਾਹਰ ਕੱਢਿਆ। ਇਸ ਦੇ ਨਾਲ ਹੀ ਆਪਣੇ ਇਕਲੌਤੇ ਪੁੱਤਰ ਦੀ ਮੌਤ ਨਾਲ ਮਾਂ ਦਾ ਬੁਰਾ ਹਾਲ ਹੈ। ਉਹ ਲਾਸ਼ ਦੇ ਸਾਹਮਣੇ ਬੈਠੀ ਆਪਣੇ ਪੁੱਤਰ ਨੂੰ ਪੁਕਾਰ ਰਹੀ ਹੈ। ਹਾਲਾਂਕਿ ਪੰਜਾਬ ਵਿੱਚ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਸ਼ਹਿਰਾਂ ਤੋਂ ਕੱਚੇ ਮਕਾਨਾਂ ਦੀਆਂ ਛੱਤਾਂ ਡਿੱਗਣ ਦੀਆਂ ਖ਼ਬਰਾਂ ਆ ਚੁੱਕੀਆਂ ਹਨ।
The post ਘਰ ਦੀ ਛੱਤ ਡਿੱਗਣ ਕਾਰਨ ਇਕਲੌਤੇ ਪੁੱਤਰ ਦੀ ਮੌਤ,ਬਜ਼ੁਰਗ ਮਾਂ ਦਾ ਰੋ-ਰੋ ਹੋਇਆ ਬੁਰਾ ਹਾਲ appeared first on Welcome Punjab News.
source https://welcomepunjab.in/house-of-the-roof-falling-cause-alone/