ਚੰਡੀਗੜ੍ਹ ‘- ਚੰਡੀਗੜ ਦੇ ਸੈਕਟਰ-22 ਵਿੱਚ ਗੋਲੀ ਚੱਲਣ ਦੀ ਜਾਣਕਾਰੀ ਮਿਲੀ ਹੈ। । ਸ਼ਹਿਰ ਦੇ ਸੈਕਟਰ 22 ਸਥਿਤ ਇਕ ਹੋਟਲ ‘ਚ ਗੋਲ਼ੀ ਚੱਲਣ ਦੀ ਆਵਾਜ਼ ਨਾਲ ਆਲੇ-ਦੁਆਲੇ ਹੜਕੰਪ ਮਚ ਗਿਆ। ਹੋਟਲ ਸਟਾਫ਼ ਨੇ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਇਸ ਦੀ ਸੂਚਨਾ ਦਿੱਤੀ। ਸੈਕਟਰ-17 ਥਾਣਾ ਪੁਲਿਸ ਮੌਕੇ ‘ਤੇ ਪਹੁੰਚੀ, ਜਿਥੇ ਇਕ ਵਿਅਕਤੀ ਗੋਲ਼ੀ ਲੱਗਣ ਨਾਲ ਜ਼ਖਮੀ ਹਾਲਤ ਵਿਚ ਮਿਲਿਆ। ਇਹ ਘਟਨਾ ਸੈਕਟਰ-22 ਸਥਿਤ ਹੋਟਲ ਦੀ ਹੈ। ਹੋਟਲ ਸਟਾਫ ਨੇ ਸਵੇਰੇ 8 ਵਜੇ ਦੇ ਕਰੀਬ ਕਮਰੇ ‘ਚ ਗੋਲ਼ੀ ਚੱਲਣ ਦੀ ਆਵਾਜ਼ ਸੁਣੀ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਗੋਲ਼ੀ ਚੱਲਣ ਦੌਰਾਨ ਜ਼ਖਮੀ ਹੋਇਆ ਵਿਅਕਤੀ ਪੰਜਾਬ ਪੁਲਿਸ ਦਾ ਕਾਂਸਟੇਬਲ ਹੈ।ਪੁਲਿਸ ਨੇ ਜ਼ਖ਼ਮੀ ਨੂੰ ਤੁਰੰਤ ਜੀ.ਐੱਮ.ਐੱਸ.ਐੱਚ.-16 ਪਹੁੰਚਾਇਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। ਜ਼ਖ਼ਮੀ ਕਾਂਸਟੇਬਲ ਦੀ ਪਛਾਣ ਦੀਪਕ ਵਜੋਂ ਹੋਈ ਹੈ। ਪੁਲਿਸ ਅਨੁਸਾਰ ਪੰਜਾਬ ਪੁਲਿਸ ਦੇ ਕਾਂਸਟੇਬਲ ਦੀਪਕ ਨੇ ਗ਼ਲਤੀ ਨਾਲ ਗੋਲ਼ੀ ਚਲਾ ਦਿੱਤੀ। ਦੀਪਕ ਦੀ ਸਰਵਿਸ ਬੰਦੂਕ ਤੋਂ ਫਾਇਰ ਹੋਇਆ ਹੈ। ਗੋਲ਼ੀ ਉਸ ਦੇ ਪੇਟ ‘ਚ ਲੱਗੀ ਹੈ। ਫਿਲਹਾਲ ਪੁਲਿਸ ਵੱਲੋਂ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
The post ਵੱਡੀ ਖਬਰ : ਹੋਟਲ ‘ਚ ਚੱਲੀ ਗੋਲੀ,ਪੰਜਾਬ ਪੁਲਿਸ ਦਾ ਕਾਂਸਟੇਬਲ ਜੱਖਮੀ,ਲੋਕਾਂ ’ਚ ਮੱਚਿਆ ਹੜਕੰਪ appeared first on Welcome Punjab News.
source https://welcomepunjab.in/breaking-hotel-ch-challi-golipunjab-pu/