ਜਲੰਧਰ(ਵਿੱਕੀ ਸੂਰੀ)– ਵੋਟਰ ਕਾਰਡ ਸਬੰਧਤ ਵੋਟਰਾਂ ਤੱਕ ਪਹੁੰਚਾਉਣ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਂਦਿਆਂ ਜ਼ਿਲ੍ਹੇ ਵਿੱਚ ਵੋਟਰ ਕਾਰਡ ਬੂਥ ਲੈਵਲ ਅਫ਼ਸਰ ਰਾਹੀਂ ਵੋਟਰਾਂ ਨੂੰ ਦਸਤੀ ਦੇਣ ਬਜਾਏ ਸਪੀਡ ਪੋਸਟ ਰਾਹੀਂ ਘਰ-ਘਰ ਭੇਜੇ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰਾਂ ਨੂੰ ਵੋਟਰ ਕਾਰਡ ਉਨ੍ਹਾਂ ਦੇ ਇਲਾਕੇ ਦੇ ਬੀ.ਐਲ.ਓਜ਼ ਰਾਹੀਂ ਤਕਸੀਮ ਕੀਤੇ ਜਾਣ ਦੀ ਬਜਾਏ ਡਾਕ ਜ਼ਰੀਏ ਉਨ੍ਹਾਂ ਦੇ ਘਰੇਲੂ ਪਤੇ ’ਤੇ ਭੇਜੇ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਵੋਟਰ ਕਾਰਡ ਵੋਟਰ ਦੇ ਪਤੇ ’ਤੇ ਚੋਣ ਵਿਭਾਗ, ਪੰਜਾਬ ਦੇ ਵਿਸ਼ੇਸ਼ ਲਿਫਾਫੇ ਵਿੱਚ ਭੇਜੇ ਜਾਣਗੇ। ਇਸ ਤੋਂ ਇਲਾਵਾ 18-21 ਸਾਲ ਉਮਰ ਵਰਗ ਦੇ ਨੌਜਵਾਨ ਵੋਟਰਾਂ ਨੂੰ ਵੋਟਰ ਕਾਰਡ ਦੇ ਨਾਲ ਵੋਟਰ ਗਾਈਡ ਵੀ ਭੇਜੀ ਜਾਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਸਪੀਡ ਪੋਸਟ ਰਾਹੀਂ ਵੋਟਰ ਕਾਰਡ ਡਿਸਪੈਚ ਹੋਣ ਸਮੇਂ ਵੋਟਰ ਦੇ ਰਜਿਸਟਰਡ ਮੋਬਾਇਲ ’ਤੇ ਮੈਸੇਜ ਆਵੇਗਾ, ਜਿਸ ਨਾਲ ਵੋਟਰ ਨੂੰ ਆਪਣੇ ਸ਼ਨਾਖਤੀ ਕਾਰਡ ਨੂੰ ਟਰੈਕ ਕਰਨ ਵਿੱਚ ਸੌਖ ਹੋਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੋਟਰ ਸੂਚੀ ਦੀ ਲਗਾਤਾਰ ਸੁਧਾਈ ਦੌਰਾਨ ਮਹੀਨਾ ਜੂਨ ਵਿੱਚ ਤਿਆਰ ਕੀਤੇ 1279 ਵੋਟਰ ਕਾਰਡ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵੱਲੋਂ ਸਪੀਡ ਪੋਸਟ ਰਾਹੀਂ ਵੋਟਰਾਂ ਨੂੰ ਘਰ-ਘਰ ਭੇਜੇ ਜਾ ਰਹੇ ਹਨ, ਜਿਸ ਨਾਲ ਵੋਟਰਾਂ ਨੂੰ ਘਰ ਬੈਠਿਆਂ ਹੀ ਆਪਣਾ ਵੋਟਰ ਕਾਰਡ ਆਸਾਨੀ ਨਾਲ ਪ੍ਰਾਪਤ ਹੋ ਜਾਵੇਗਾ।
The post ਵੋਟਰ ਕਾਰਡ ਸਬੰਧਤ ਵੋਟਰਾਂ ਤੱਕ ਪਹੁੰਚਾਉਣ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਂਦਿਆਂ ਹੁਣ ਇਸ ਤਰੀਕੇ ਨਾਲ ਭੇਜੇ ਜਾਣਗੇ ਵੋਟਰ ਕਾਰਡ appeared first on Welcome Punjab News.
source https://welcomepunjab.in/voter-card-related-voters-no/