ਜਲੰਧਰ (ਵਿੱਕੀ ਸੂਰੀ)– ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁਕੇ ਹਨ ਕਿ ਬੇਖੌਫ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਇਸੇ ਤਰ੍ਹਾਂ ਸ਼ਹਿਰ ਦੇ ਉਜਾਲਾ ਨਗਰ ’ਚ ਪੈਂਦੇ ਡਾਕਟਰ ਕਲੋਨੀ ਦੇ ਸਾਹਮਣੇ ਬੀਤੀ ਰਾਤ ਇਲਾਕਾ ਵਾਸੀਆਂ ਨੇਂ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਕੁੱਝ ਦਿਨ ਪਹਿਲਾ ਇੱਕ ਕੋਠੀ ਚੋ ਟੁਟੀਆ ਚੋਰੀ ਹੋਈਆਂ ਸੀ। ਜਿਸ ਦੌਰਾਨ ਥਾਣਾ ਨੰਬਰ 5 ਨੂੰ ਸੂਚਿਤ ਕੀਤਾ ਗਿਆ ਸੀ। ਇਸ ਦੌਰਾਨ ਇਲਾਕਾ ਵਾਸੀਆਂ ਦਾ ਇਹ ਵੀ ਕਹਿਣਾ ਹੈ ਕਿ ਉਹ ਚੋਰੀ ਵੀ ਇਸ ਵਿਅਕਤੀ ਨੇ ਕੀਤੀ ਸੀ। ਪੁਲਸ ਵਲੋਂ ਵਿਅਕਤੀ ਨੂੰ ਕਾਬੂ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
The post ਚੋਰ ਨੂੰ ਚੋਰੀ ਕਰਨੀ ਪਈ ਭਾਰੀ, ਲੋਕਾਂ ਨੇ ਚਾੜ੍ਹਿਆ ਕੁਟਾਪਾ appeared first on Welcome Punjab News.
source https://welcomepunjab.in/thief-to-steal-heavy-l/