ਡਿਪਟੀ ਡਾਇਰੈਕਟਰ ਜਨਰਲ ਨੇ 0-5 ਤੇ 5-18 ਸਾਲ ਉਮਰ ਵਰਗ ਦੀ ਰਜਿਸਟ੍ਰੇਸ਼ਨ ’ਚ ਤੇਜ਼ੀ ਲਿਆਉਣ ਦੀ ਲੋੜ ’ਤੇ ਦਿੱਤਾ ਜ਼ੋਰ

0

ਜਲੰਧਰ(ਵਿੱਕੀ ਸੂਰੀ)– ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (ਯੂ.ਆਈ.ਡੀ.ਏ.ਆਈ.) ਦੇ ਡਿਪਟੀ ਡਾਇਰੈਕਟਰ ਜਨਰਲ ਭਾਵਨਾ ਗਰਗ ਨੇ ਜ਼ਿਲ੍ਹੇ ਵਿੱਚ ਆਧਾਰ ਰਜਿਸਟ੍ਰੇਸ਼ਨ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਦੇ ਨਾਲ-ਨਾਲ 0-5 ਸਾਲ ਅਤੇ 5-18 ਸਾਲ ਉਮਰ ਵਰਗ ਦੀ ਰਜਿਸਟ੍ਰੇਸ਼ਨ ’ਚ ਤੇਜ਼ੀ ਲਿਆਉਣ ਦੀ ਲੋੜ ‘ਤੇ ਜ਼ੋਰ ਦਿੱਤਾ।
ਡਿਪਟੀ ਡਾਇਰੈਕਟਰ ਜਨਰਲ, ਜਿਨ੍ਹਾਂ ਨਾਲ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੀ ਮੌਜੂਦ ਸਨ, ਨੇ ਅਧਿਕਾਰੀਆਂ ਨੂੰ ਜ਼ਿਲ੍ਹੇ ਵਿੱਚ ਆਧਾਰ ਰਜਿਸਟ੍ਰੇਸ਼ਨ ਵਿੱਚ ਤੇਜ਼ੀ ਲਿਆਉਣ ਲਈ ਕਿਹਾ। ਇਹ ਜ਼ਿਕਰ ਕਰਦਿਆਂ ਕਿ ਜ਼ਿਲ੍ਹੇ ਵਿੱਚ ਕੁੱਲ 177 ਆਧਾਰ ਐਨਰੋਲਮੈਂਟ ਕੇਂਦਰ ਕੰਮ ਕਰ ਰਹੇ ਹਨ, ਉਨ੍ਹਾਂ ਕਿਹਾ ਕਿ ਆਂਗਨਵਾੜੀ ਕੇਂਦਰਾਂ ਅਤੇ ਸਕੂਲਾਂ ਵਿੱਚ ਵਧੇਰੇ ਆਧਾਰ ਐਨਰੋਲਮੈਂਟ ਕਿੱਟਾਂ ਨੂੰ ਕਾਰਜਸ਼ੀਲ ਬਣਾਇਆ ਜਾਵੇ ਤਾਂ ਜੋ 18 ਸਾਲ ਤੋਂ ਘੱਟ ਉਮਰ ਦੀ ਆਬਾਦੀ ਨੂੰ ਜਲਦੀ ਕਵਰ ਕੀਤਾ ਜਾ ਸਕੇ।
ਭਾਵਨਾ ਗਰਗ ਨੇ 5 ਅਤੇ 15 ਸਾਲ ਦੀ ਉਮਰ ਦੇ ਹੋਣ ’ਤੇ ਬੱਚਿਆਂ ਦੇ ਲਾਜ਼ਮੀ ਬਾਇਓਮੈਟ੍ਰਿਕਸ ਫਿੰਗਰ ਪ੍ਰਿੰਟਸ ਅਤੇ ਆਇਰਿਸ ਸਕੈਨ ਨੂੰ ਅਪਡੇਟ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਆਧਾਰ ਵਿੱਚ ਨਾਮ, ਜਨਮ ਮਿਤੀ, ਲਿੰਗ ਅਤੇ ਪਤੇ ਵਿੱਚ ਅਪਡੇਟ/ਸੁਧਾਰ ਲਈ 50 ਰੁਪਏ ਅਤੇ ਫੋਟੋ ਜਾਂ ਆਇਰਿਸ ਜਾਂ ਫਿੰਗਰਪ੍ਰਿੰਟ ਅਪਡੇਟ ਕਰਨ ਲਈ 100 ਰੁਪਏ ਫੀਸ ਲਈ ਜਾਂਦੀ ਹੈ । ਉਨ੍ਹਾਂ ਕਿਹਾ ਕਿ ਜ਼ਿਆਦਾ ਪੈਸੇ ਵਸੂਲ ਕੀਤੇ ਜਾਣ ਦੀ ਸੂਰਤ ਵਿੱਚ ਲੋਕ ਟੋਲ ਫਰੀ ਨੰਬਰ 1947 ‘ਤੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ।
ਡਿਪਟੀ ਡਾਇਰੈਕਟਰ ਜਨਰਲ ਨੇ ਕਿਹਾ ਕਿ ਲੋਕਾਂ ਨੂੰ ਆਧਾਰ ਐਨਰੋਲਮੈਂਟ/ਅੱਪਡੇਟ ਕਰਦੇ ਸਮੇਂ ਆਪਣੇ ਵੇਰਵਿਆਂ ਦੀ ਧਿਆਨ ਨਾਲ ਜਾਂਚ ਕਰਨੀ ਚਾਹੀਦੀ ਹੈ ਕਿਉਂਕਿ ਆਧਾਰ ਵਿੱਚ ਨਾਮ, ਜਨਮ ਮਿਤੀ ਅਤੇ ਲਿੰਗ ਵਰਗੇ ਵੇਰਵਿਆਂ ਨੂੰ ਅਪਡੇਟ ਕਰਨ ਦੀ ਇੱਕ ਸੀਮਾ ਹੈ। ਉਨ੍ਹਾਂ ਦੱਸਿਆ ਕਿ ਆਧਾਰ ਵਿੱਚ ਨਾਮ ਦੋ ਵਾਰ ਅਤੇ ਜਨਮ ਮਿਤੀ ਇੱਕ ਵਾਰ ਅਪਡੇਟ ਕੀਤੀ ਜਾ ਸਕਦੀ ਹੈ ਜਦਕਿ ਲਿੰਗ ਸਬੰਧੀ ਵੇਰਵੇ ਨੂੰ ਇਕ ਵਾਰ ਠੀਕ ਕੀਤਾ ਜਾ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਆਧਾਰ ਉਨ੍ਹਾਂ ਨਿਵਾਸੀਆਂ ਨੂੰ ਜਾਣਕਾਰੀ ਖੁਦ ਅਪਡੇਟ ਕਰਨ ਦੀ ਸਹੂਲਤ ਵੀ ਪ੍ਰਦਾਨ ਕਰਦਾ ਹੈ, ਜੋ ਕਿ ਆਧਾਰ ਵਿੱਚ ਨਾਮ, ਲਿੰਗ, ਜਨਮ ਮਿਤੀ ਅਤੇ ਪਤੇ ਸਮੇਤ ਜਨਸੰਖਿਆ ਸਬੰਧੀ ਵੇਰਵੇ ਆਨਲਾਈਨ ਅਪਡੇਟ ਕਰਨਾ ਚਾਹੁੰਦੇ ਹਨ । ਉਨ੍ਹਾਂ ਦੱਸਿਆ ਕਿ ਇਹ ਵੇਰਵੇ ਆਨਲਾਈਨ ਅਪਡੇਟ ਕਰਨ ਲਈ ਵਸਨੀਕ ਦਾ ਮੋਬਾਇਲ ਨੰਬਰ ਆਧਾਰ ਵਿੱਚ ਰਜਿਸਟਰਡ ਹੋਣਾ ਜ਼ਰੂਰੀ ਹੈ । ਉਨ੍ਹਾਂ ਦੱਸਿਆ ਕਿ ਨਿਵਾਸੀ 50 ਰੁਪਏ ਦੀ ਫੀਸ ਅਦਾ ਕਰਕੇ ਯੂ.ਆਈ.ਡੀ.ਏ.ਆਈ. ਦੀ ਵੈੱਬਸਾਈਟ ਤੋਂ ਆਧਾਰ ਪੀ.ਵੀ.ਸੀ. ਕਾਰਡ ਮੰਗਵਾ ਸਕਦੇ ਹਨ। ਨਿਵਾਸੀ ਆਪਣੇ ਮੋਬਾਈਲ ਫੋਨਾਂ ‘ਤੇ ਐਮਆਧਾਰ (mAadhaar) ਡਾਊਨਲੋਡ ਕਰ ਸਕਦੇ ਹਨ, ਜਿਸ ਨਾਲ ਨਾ ਸਿਰਫ਼ ਉਹ ਆਪਣੇ ਮੋਬਾਇਲ ਫ਼ੋਨਾਂ ‘ਚ ਆਧਾਰ ਰੱਖ ਸਕਦੇ ਹਨ ਸਗੋਂ ਕਈ ਆਨਲਾਈਨ ਆਧਾਰ ਸੇਵਾਵਾਂ ਪ੍ਰਾਪਤ ਕਰਨ ਵਿੱਚ ਵੀ ਮਦਦ ਪ੍ਰਾਪਤ ਕਰ ਸਕਦੇ ਹਨ। ਇਸ ਦੌਰਾਨ ਘਨਸ਼ਿਆਮ ਥੋਰੀ ਨੇ ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਨੂੰ ਦਿੱਤੇ ਕੰਮਾਂ ਨੂੰ ਨਿਰਧਾਰਿਤ ਸਮੇਂ ਵਿੱਚ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਦੀਆਂ ਹਦਾਇਤਾਂ ਦਿੱਤੀਆਂ। ਇਸ ਮੌਕੇ ਡੀ.ਆਈ.ਓ., ਐਨ.ਆਈ.ਸੀ. ਰਣਜੀਤ ਸਿੰਘ, ਡੀ.ਐਫ.ਐਸ.ਸੀ. ਹਰਵੀਨ ਕੌਰ, ਡਿਪਟੀ ਡੀ.ਈ.ਓ. ਰਾਜੀਵ ਜੋਸ਼ੀ, ਡੀ.ਐਮ. ਸੇਵਾ ਕੇਂਦਰ ਹਰਪ੍ਰੀਤ ਸਿੰਘ ਆਦਿ ਮੌਜੂਦ ਸਨ।

The post ਡਿਪਟੀ ਡਾਇਰੈਕਟਰ ਜਨਰਲ ਨੇ 0-5 ਤੇ 5-18 ਸਾਲ ਉਮਰ ਵਰਗ ਦੀ ਰਜਿਸਟ੍ਰੇਸ਼ਨ ’ਚ ਤੇਜ਼ੀ ਲਿਆਉਣ ਦੀ ਲੋੜ ’ਤੇ ਦਿੱਤਾ ਜ਼ੋਰ appeared first on Welcome Punjab News.



source https://welcomepunjab.in/deputy-director-general-0-5-on-5/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top